ਤਾਂ ਇਕ ਵਾਰ ਫਿਰ ਵਨਡੇ ਸੀਰੀਜ਼ ''ਚ ਦੇਖਣ ਨੂੰ ਮਿਲੇਗਾ ''ਮਿਸਟਰ ਯੂਨੀਵਰਸ'' ਦਾ ਧਮਾਕਾ

08/22/2017 11:45:36 AM

ਨਵੀਂ ਦਿੱਲੀ— ਆਇਰਲੈਂਡ ਅਤੇ ਇੰਗਲੈਂਡ ਖਿਲਾਫ ਲਿਮਟਿਡ ਓਵਰਾਂ ਦੀ ਸੀਰੀਜ਼ ਲਈ ਵੈਸਟਇੰਡੀਜ਼ ਨੇ ਆਪਣੀ ਵਨਡੇ ਟੀਮ ਵਿਚ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਚੁਣ ਲਿਆ ਹੈ। ਇਹ ਸੀਰੀਜ਼ 19 ਸਤੰਬਰ ਤੋਂ ਖੇਡੀ ਜਾਣੀ ਹੈ। 37 ਸਾਲ ਦਾ ਇਹ ਧਮਾਕੇਦਾਰ ਬੱਲੇਬਾਜ਼ ਦੀ ਪੂਰੇ ਦੋ ਸਾਲ ਬਾਅਦ ਟੀਮ ਵਿਚ ਵਾਪਸੀ ਹੋ ਰਹੀ ਹੈ। ਗੇਲ ਨੇ ਵੈਸਟਇੰਡੀਜ਼ ਲਈ ਆਪਣਾ ਆਖਰੀ ਵਨਡੇ ਮੈਚ ਸਾਲ 2015 ਦੇ ਵਿਸ਼ਵ ਕੱਪ ਕੁਆਟਰ ਫਾਈਨਲ ਮੁਕਾਬਲੇ ਵਿਚ ਖੇਡਿਆ ਸੀ। ਗੇਲ ਦੇ ਇਲਾਵਾ ਆਲਰਾਊਂਡਰ ਮਾਰਲਨ ਸੈਮੁਅਲਸ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਦੋਨਾਂ ਨੂੰ ਬੋਰਡ ਨਾਲ ਰਿਸ਼ਤਿਆਂ ਵਿਚ ਸੁਧਾਰ ਦਾ ਫਾਇਦਾ ਮਿਲਿਆ ਹੈ। ਇਨ੍ਹਾਂ   ਦੇ ਇਲਾਵਾ ਸੁਨੀਲ ਨਰੇਨ ਅਤੇ ਡੈਰੇਨ ਬਰਾਵੋ ਨੂੰ ਵੀ ਟੀਮ 'ਚ ਮੰਨਿਆ ਜਾ ਰਿਹਾ ਸੀ, ਪਰ ਨਰੇਨ ਨੂੰ ਰਾਸ਼ਟਰੀ ਟੀਮ ਵਿਚ ਵਾਪਸੀ ਤੋਂ ਪਹਿਲਾਂ ਘਰੇਲੂ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਉਥੇ ਹੀ ਬਰਾਵੋ ਨੇ ਕਿਹਾ ਹੈ ਕਿ ਉਹ ਹੁਣ ਸੌ ਫ਼ੀਸਦੀ ਫਿੱਟ ਨਹੀਂ ਹਨ।
ਵੈਸਟਇੰਡੀਜ਼ ਦੀ ਵਨਡੇ ਟੀਮ
ਕ੍ਰਿਸ ਗੇਲ, ਜੇਸਨ ਹੋਲਡਰ (ਕਪਤਾਨ), ਕਾਇਲ ਹੋਪ, ਅਲਜਰੀ ਜੋਸੇਫ, ਈਵਿਨ ਲੁਈਸ, ਜੇਸਨ ਮੋਹੰਮਦ, ਐਸ਼ਲੇ ਨਰਸ, ਰੋਵਮੈਨ ਪਾਵੇਲ, ਮਾਰਲਨ ਸੈਮੁਅਲਸ, ਜੇਰੋਮ ਟੇਲਰ, ਕੇਸਰਿਕ ਵਿਲਿਅਮਸ, ਸੁਨੀਲ ਐਂਬਰਿਸ,  ਦਵਿੰਦਰ ਬਿਸ਼ੂ ਅਤੇ ਮਿਗੁਐਲ ਕਮਿੰਸ।


Related News