ਕ੍ਰਿਕਟਰ ਮਾਰਟਿਨ ਵੈਂਟੀਲੇਟਰ 'ਤੇ, ਪਰਿਵਾਰ ਨੂੰ ਆਰਥਿਕ ਮਦਦ ਦੀ ਲੋੜ

01/21/2019 5:04:04 AM

ਵਡੋਦਰਾ- ਭਾਰਤ ਲਈ 10 ਵਨ ਡੇ ਖੇਡ ਚੁੱਕੇ ਤੇ ਆਪਣੀ ਕਪਤਾਨੀ 'ਚ ਬੜੌਦਾ ਨੂੰ ਰਣਜੀ ਟਰਾਫੀ ਚੈਂਪੀਅਨ ਬਣਾਉਣ ਵਾਲੇ ਜੈਕਬ ਮਾਰਟਿਨ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਤੇ ਉਸ ਦੇ ਪਰਿਵਾਰ ਨੇ ਕ੍ਰਿਕਟ ਭਾਈਚਾਰੇ ਅੱਗੇ ਆਰਥਿਕ ਮਦਦ ਦੀ ਅਪੀਲ ਕੀਤੀ ਹੈ। 46 ਸਾਲਾ ਮਾਰਟਿਨ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ ਤੇ ਉਸ ਦਾ ਵਡੋਦਰਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਰਟਿਨ ਜਦੋਂ ਸਕੂਟਰ 'ਤੇ ਜਾ ਰਿਹਾ ਸੀ, ਉਦੋਂ ਉਸ ਦਾ ਐਕਸੀਡੈਂਟ ਹੋ ਗਿਆ ਸੀ। ਇਹ ਘਟਨਾ 28 ਸਤੰਬਰ ਦੀ ਹੈ। ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਉਹ ਉਦੋਂ ਤੋਂ ਵੈਂਟੀਲੇਟਰ 'ਤੇ ਹੈ। ਉਸ ਦੇ ਪਰਿਵਾਰ ਕੋਲ ਇਲਾਜ ਲਈ ਪੈਸੇ ਵੀ ਖਤਮ ਹੋ ਚੁੱਕੇ ਹਨ ਤੇ ਪਰਿਵਾਰ ਨੂੰ ਆਰਥਿਕ ਮਦਦ ਦੀ ਸਖਤ ਲੋੜ ਹੈ।


Related News