5 ਭਾਰਤੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਸਾਂਝੀ ਬੜ੍ਹਤ ''ਤੇ

Thursday, Nov 16, 2017 - 10:59 AM (IST)

ਤਰਵੀਸਿਆਂ (ਨਿਕਲੇਸ਼ ਜੈਨ)— ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਦੇ ਦੂਸਰੇ ਰਾਊਂਡ 'ਚ ਭਾਰਤ ਲਈ ਨਤੀਜੇ ਹੋਰ ਬਿਹਤਰ ਆਏ। ਬਾਲਕ ਵਰਗ 'ਚ ਸੁਨੀਲ ਨਾਰਾਇਣਨ, ਮੁਰਲੀ ਕਾਰਤੀਕੇਅਨ, ਪ੍ਰੱਗਾਨੰਦਾ ਤੇ ਹਰਸ਼ਾ ਭਾਰਤਕੋਠੀ ਤੇ ਬਾਲਿਕਾ ਵਰਗ 'ਚ ਆਰ. ਵੈਸ਼ਾਲੀ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਅਰਵਿੰਦ ਚਿਦਾਂਬਰਮ ਦਾ ਪਹਿਲੇ ਰਾਊਂਡ 'ਚ ਹਾਰਨਾ ਭਾਰਤ ਲਈ ਇਕ ਵੱਡਾ ਝਟਕਾ ਸੀ ਤਾਂ ਦੂਸਰੇ ਰਾਊਂਡ 'ਚ ਉਨ੍ਹਾਂ ਨੇ ਜਿੱਤ ਕੇ ਵਾਪਸੀ ਦੀ ਰਾਹ ਫੜ ਲਈ ਹੈ। ਸੁਨੀਲ ਨਾਰਾਇਣਨ ਨੇ ਦੂਸਰੇ ਰਾਊਂਡ 'ਚ ਚੈੱਕ ਗਣਰਾਜ ਦੇ ਵਯਕੋਕ ਜਾਨ ਨੂੰ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਮੁਰਲੀ ਕਾਰਤੀਕੇਅਨ ਨੇ ਦੂਸਰੇ ਰਾਊਂਡ 'ਚ ਨੀਦਰਲੈਂਡ ਦੇ ਵੋਲੀਜਕ ਲਿਆਨ ਨੂੰ ਹਰਾਇਆ। ਯੁਵਾ ਪ੍ਰੱਗਾਨੰਦਾ ਨੇ ਹਮਵਤਨ ਨੂਬੇਰਸ਼ਾਹ ਸ਼ੇਖ ਨੂੰ ਹਰਾ ਕੇ ਆਪਣਾ ਦੂਸਰਾ ਅੰਕ ਬਣਾਇਆ। ਹਰਸ਼ਾ ਭਾਰਤਕੋਠੀ ਨੇ ਦੂਸਰੇ ਰਾਊਂਡ 'ਚ ਕ੍ਰੋਏਸ਼ੀਆ ਦੇ ਫਿਲਿਪ ਪਾਵਿਕ ਨੂੰ ਹਰਾਇਆ। ਨਾਰਾਇਣ, ਮੁਰਲੀ ਤੇ ਪ੍ਰੱਗਾਨੰਦਾ ਦੇ ਨਾਲ ਉਹ 2 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।
ਲੜਕੀਆਂ ਦੇ ਵਰਗ 'ਚ ਭਾਰਤ ਦੀ ਪ੍ਰਮੁੱਖ ਉਮੀਦ ਆਰ. ਵੈਸ਼ਾਲੀ ਨੇ ਦੂਸਰੇ ਰਾਊਂਡ 'ਚ ਤੁਰਕੀ ਦੀ ਅਰਦਾ ਇਰਮਾਕ ਨੂੰ ਹਰਾ ਕੇ 2 ਅੰਕ ਬਣਾ ਲਏ ਹਨ ਤੇ ਸ਼ੁਰੂਆਤ 'ਚ ਸਾਂਝੀ ਬੜ੍ਹਤ ਬਣਾ ਲਈ ਹੈ। ਪਹਿਲੇ ਰਾਊਂਡ 'ਚ ਜਿੱਤ ਦਰਜ ਕਰਨ ਵਾਲੀ ਆਕਾਂਸ਼ਾ ਹਗਾਵਾਨੇ ਨੇ ਰੂਸ ਦੀ ਪਰੰਜਿਨਾ ਅਨਸਤੀਸੀਆ ਨਾਲ ਡਰਾਅ ਖੇਡਿਆ ਤੇ ਹੁਣ ਉਹ 1.5 ਅੰਕ 'ਤੇ ਖੇਡ ਰਹੀ ਹੈ।


Related News