ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ''ਚੋਂ ਓਲੰਪਿਕ ਕੋਟਾ ਵਾਪਸ ਲਿਆ ਗਿਆ
Friday, Feb 22, 2019 - 02:54 AM (IST)
ਨਵੀਂ ਦਿੱਲੀ- ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦਿੱਤੇ ਜਾਣ ਤੋਂ ਬਾਅਦ ਇੱਥੇ ਹੋਣ ਵਾਲੇ ਵਿਸ਼ਵ ਕੱਪ ਨੂੰ ਦਿੱਤੇ ਗਏ 16 ਓਲੰਪਿਕ ਕੋਟਾ ਸਥਾਨ ਵਾਪਸ ਲੈ ਲਏ ਗਏ ਹਨ। ਆਈ. ਐੱਸ. ਐੱਸ. ਐੱਫ. ਮੁਖੀ ਬਲਾਦੀਮਿਰ ਲਿਸਿਨ ਨੇ ਇੱਥੇ ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ 'ਤੇ ਸੈਸ਼ਨ ਦੇ ਪਹਿਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਇਹ ਗੱਲ ਕਹੀ।
