ਓਲੰਪਿਕ ਟੈਸਟ ਟੂਰਨਾਮੈਂਟ ''ਚ ਚੰਗੇ ਪ੍ਰਦਰਸ਼ਨ ਨਾਲ ਆਤਮਵਿਸ਼ਵਾਸ ਵਧੇਗਾ : ਮਨਦੀਪ

08/08/2019 4:06:57 PM

ਬੈਂਗਲਰੂ— ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਮਨਦੀਪ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਟੈਸਟ ਟੂਰਨਾਮੈਂਟ 'ਚ ਚੰਗੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਟੀਮ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਪੁਰਸ਼ ਹਾਕੀ ਟੀਮ ਟੋਕੀਓ 'ਚ 17 ਅਗਸਤ ਤੋਂ ਦੁਨੀਆ ਦੀ 12ਵੇਂ ਨੰਬਰ ਦੀ ਟੀਮ ਮਲੇਸ਼ੀਆ, ਅੱਠਵੇਂ ਨੰਬਰ ਦੀ ਨਿਊਜ਼ੀਲੈਂਡ ਅਤੇ 16ਵੇਂ ਨੰਬਰ ਦੀ ਜਾਪਾਨ ਦੇ ਖਿਲਾਫ ਤਿੰਨ ਮੈਚ ਖੇਡੇਗੀ। ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ।
PunjabKesari
ਮਨਦੀਪ ਨੇ ਕਿਹਾ, ''ਟੈਸਟ ਟੂਰਨਾਮੈਂਟ ਤੋਂ ਨੌਜਵਾਨਾਂ ਨੂੰ ਹਾਲਾਤ ਦਾ ਅੰਦਾਜ਼ਾ ਲਾਉਣ ਦਾ ਮੌਕਾ ਮਿਲੇਗਾ। ਇਸ ਨਾਲ ਸਾਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਵੀ ਪ੍ਰੇਰਣਾ ਮਿਲੇਗੀ।'' ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਕਾਬਜ ਭਾਰਤੀ ਟੀਮ ਨੂੰ ਟੂਰਨਾਮੈਂਟ 'ਚ ਚੋਟੀ ਦੀ ਰੈਂਕਿੰਗ ਮਿਲੀ ਹੈ। ਮਨਪੀਦ ਨੇ ਕਿਹਾ, ''ਅਸੀਂ ਮਲੇਸ਼ੀਆ, ਜਾਪਾਨ ਅਤੇ ਨਿਊਜ਼ੀਲੈਂਡ ਜਿਹੀਆਂ ਬਿਹਤਰੀਨ ਟੀਮਾਂ ਨਾਲ ਖੇਡਾਂਗੇ। ਦੂਜੇ ਪਾਸੇ ਸਾਡੇ ਕੋਲ ਕਈ ਨੌਜਵਾਨ ਖਿਡਾਰੀ ਹਨ ਜੋ ਆਪਣੀ ਉਪਯੋਗਿਤਾ ਸਾਬਤ ਕਰਨਾ ਚਾਹੁਣਗੇ।'' ਪੀ.ਆਰ. ਸ਼੍ਰੀਜੇਸ਼, ਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਆਕਾਸ਼ਦੀਪ ਸਿੰਘ ਅਤੇ ਰਮਨਦੀਪ ਸਿੰਘ ਜਿਹੇ ਅਨੁਭਵੀ ਖਿਡਾਰੀਆਂ ਨੂੰ ਇਸ ਟੂਰਨਾਮੈਂਟ 'ਚ ਆਰਾਮ ਦਿੱਤਾ ਗਿਆ ਹੈ। ਡ੍ਰੈੱਗ ਫਲਿਕਰ ਹਰਮਨਪ੍ਰੀਤ ਸਿੰਘ ਇਸ 'ਚ ਭਾਰਤ ਦੇ ਕਪਤਾਨ ਹੋਣਗੇ। ਜਦਕਿ 142 ਕੌਮਾਂਤਰੀ ਮੈਚ ਖੇਡ ਚੁੱਕੇ ਐੱਸ. ਵੀ. ਸੁਨੀਲ ਦੀ ਸੱਟ ਤੋਂ ਉਭਰਕੇ ਟੀਮ 'ਚ ਵਾਪਸੀ ਹੋਈ ਹੈ।


Tarsem Singh

Content Editor

Related News