ਓਲੰਪਿਕ ਚਾਂਦੀ ਤਗਮਾ ਜੇਤੂ ਸਾਈਕਲਿਸਟ ਕੋਮਾ ''ਚ

01/11/2018 1:37:00 PM

ਦਹੇਗ, (ਬਿਊਰੋ)— ਰੀਓ ਓਲੰਪਿਕ 2016 ਦੇ ਚਾਂਦੀ ਤਗਮਾ ਜੇਤੂ ਨੀਦਰਲੈਂਡ ਦੇ ਸਾਈਕਲਿਸਟ ਜੇਲੇ ਵਾਨ ਗੋਰਕੋਮ ਸੜਕ ਹਾਦਸੇ 'ਚ ਦਿਮਾਗ 'ਚ ਸੱਟ ਲੱਗਣ ਦੇ ਕਾਰਨ ਕੋਮਾ 'ਚ ਚਲੇ ਗਏ ਹਨ। ਗੋਰਕੋਮ ਨੂੰ ਅਰਨਹੇਮ ਦੇ ਕੋਲ ਨੈਸ਼ਨਲ ਸਪੋਰਟਸ ਸੈਂਟਰ 'ਚ ਅਭਿਆਸ ਦੇ ਦੌਰਾਨ ਸੱਟ ਲੱਗੀ ਸੀ।
ਰਾਇਲ ਡਚ ਸਾਈਕਲਿੰਗ ਯੂਨੀਅਨ ਦੀ ਵੈੱਬਸਾਈਟ ਦੇ ਇਕ ਬਿਆਨ 'ਚ ਕਿਹਾ ਗਿਆ, ''ਉਸ ਹਾਦਸੇ ਦੇ ਬਾਅਦ ਗੋਰਕੋਮ ਨੂੰ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਦੀ ਪਸਲੀ ਟੁੱਟ ਗਈ ਅਤੇ ਚਿਹਰੇ 'ਤੇ ਫ੍ਰੈਕਚਰ ਹੋ ਗਿਆ। ਦਿਮਾਗ ਅਤੇ ਲੀਵਰ 'ਚ ਸੱਟ ਲੱਗੀ ਸੀ। ਉਹ ਫਿਲਹਾਲ ਕੋਮਾ 'ਚ ਹਨ।''


Related News