ਓਲੰਪਿਕ ਆਯੋਜਕਾਂ ਨੇ ਦੱਖਣੀ ਕੋਰੀਆ ਦੇ ਖਿਡਾਰੀਆਂ ਦੀ ਪਛਾਣ ਉੱਤਰ ਕੋਰੀਆ ਦੇ ਰੂਪ ’ਚ ਕਰਵਾਉਣ ਲਈ ਮੰਗੀ ਮੁਆਫੀ
Saturday, Jul 27, 2024 - 06:21 PM (IST)
ਪੈਰਿਸ- ਓਲੰਪਿਕ ਖੇਡਾਂ ਦੇ ਆਯੋਜਕਾਂ ਨੇ ਕਿਹਾ ਕਿ ਉਹ ਪੈਰਿਸ ਵਿਚ ਉਦਘਾਟਨੀ ਸਮਾਰੋਹ ਦੌਰਾਨ ਦੱਖਣੀ ਕੋਰੀਆ ਦੇ ਖਿਡਾਰੀਆਂ ਨੂੰ ਉੱਤਰ ਕੋਰੀਆ ਦੇ ਰੂਪ ਵਿਚ ਪੇਸ਼ ਕਰਨ ਲਈ ‘ਤਹਿ ਦਿਲੋਂ ਮੁਆਫੀ’ ਮੰਗਦੇ ਹਾਂ। ਉਦਘਾਟਨੀ ਸਮਾਰੋਹ ਦੌਰਾਨ ਸ਼ੁੱਕਰਵਾਰ ਸ਼ਾਮ ਜਿਵੇਂ ਹੀ ਦੱਖਣੀ ਕੋਰੀਆ ਦੇ ਦਲ ਨੇ ਸੀਨ ਨਦੀ ਵਿਚ ਤੈਰਦੀ ਹੋਈ ਕਿਸ਼ਤੀ ’ਤੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ ਤਾਂ ਉਨ੍ਹਾਂ ਨੇ ਫ੍ਰੈਂਚ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ‘ਡੈਮੋਕ੍ਰੇਟਿਕ ਪੀਪੁਲਸ ਰਿਪਬਲਿਕ ਆਫਕੋਰੀਆ (ਉੱਤਰ ਕੋਰੀਆ)’ ਐਲਾਨ ਕੀਤਾ ਗਿਆ।
ਦੱਖਣੀ ਕੋਰੀਆ ਨੂੰ ਕੋਰੀਆ ਗਣਰਾਜ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇਕੋਰੀਆਈ ਭਾਸ਼ਾ ਵਿਚ ‘ਐੈਕਸ’ ਉੱਪਰ ਲਿਖਿਆ,‘‘ਉਦਘਾਟਨੀ ਸਮਾਰੋਹ ਦੇ ਪ੍ਰਸਾਰਣ ਦੌਰਾਨ ਕੋਰੀਆਈ ਟੀਮ ਦੀ ਪਛਾਣ ਕਰਵਾਉਂਦੇ ਹੋਏ ਹੋਈ ਗਲਤੀ ਲਈ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ।’’