ਧਿਆਨ ਲਗਾਉਣ ਨਾਲ ਮੈਚਾਂ ਦੌਰਾਨ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ’ਚ ਮਦਦ ਮਿਲੀ: ਪੀ.ਵੀ. ਸਿੰਧੂ

Tuesday, Aug 10, 2021 - 04:44 PM (IST)

ਹੈਦਰਾਬਾਦ (ਭਾਸ਼ਾ) : ਓਲੰਪਿਕ ਵਿਚ 2 ਵਿਅਕਤੀਗਤ ਤਮਗੇ ਜਿੱਤਣ ਵਾਲੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਕਿਹਾ ਕਿ ਧਿਆਨ ਲਗਾਉਣ ਨਾਲ ਉਨ੍ਹਾਂ ਨੂੰ ਆਪਣੇ ਕਰੀਅਰ ਵਿਚ ਸਫ਼ਲਤਾਵਾਂ ਹਾਸਲ ਕਰਨ ਵਿਚ ਮਦਦ ਮਿਲੀ, ਕਿਉਂਕਿ ਇਸ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਭਾਵਨਾਵਾਂ ਨੂੰ ਬਿਹਤਰ ਸਮਝਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੂੰ ਇਕ ਹੋਰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’

ਸਿੰਧੂ ਨੇ ਇਥੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ, ‘ਧਿਆਨ ਲਗਾਉਣ ਨਾਲ ਮੈਂ ਸ਼ਾਂਤ ਬਣੀ ਰਹਿੰਦੀ ਹਾਂ ਅਤੇ ਇਸ ਨਾਲ ਮੈਨੂੰ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲਦੀ ਹੈ। ਇਸ ਨਾਲ ਮੈਨੂੰ ਆਪਣੀ ਅੱਗੇ ਦੀਆਂ ਯੋਜਨਾਵਾਂ ਨੂੰ ਤਿਆਰ ਕਰਨ ਵਿਚ ਵੀ ਮਦਦ ਮਿਲਦੀ ਹੈ।’ ਉਨ੍ਹਾਂ ਇੱਥੇ ਹਾਰਟਫੁਲਨੈਸ ਇੰਸਟੀਚਿਊਟ ਦਾ ਦੂਰਾ ਕਰਨ ਦੇ ਬਾਅਦ ਕਿਹਾ, ‘ਮਹਾਮਾਰੀ ਦੇ ਇਸ ਤਣਾਅਪੂਰਨ ਦੌਰ ਵਿਚ ਧਿਆਨ ਨਾਲ ਸ਼ਾਂਤ ਬਣੇ ਰਹਿਣ ਵਿਚ ਮਦਦ ਮਿਲਦੀ ਹੈ। ਧਿਆਨ ਲਗਾਉਣ ਨਾਲ ਮੈਨੂੰ ਮੇਰੇ ਕਰੀਅਰ ਵਿਚ ਮਦਦ ਮਿਲੀ। ਮੈਂ ਮੈਚਾਂ ਦੌਰਾਨ ਮੁਸ਼ਕਲ ਹਾਲਾਤਾਂ ਦਾ ਆਸਾਨੀ ਨਾਲ ਸਾਹਮਣਾ ਕਰ ਸਕਦੀ ਹਾਂ।’

ਇਹ ਵੀ ਪੜ੍ਹੋ: Tokyo Olympics: ਸ਼ਾਓਮੀ ਦਾ ਵੱਡਾ ਐਲਾਨ, ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਵੇਗਾ ਆਪਣਾ ਸਭ ਤੋਂ ਮਹਿੰਗਾ ਸਮਾਰਟਫੋਨ

ਸਿੰਧੂ ਨੇ ਟੋਕੀਓ ਓਲੰਪਿਕ ਵਿਚ ਮਹਿਲਾ ਸਿੰਗਲਜ਼ ਵਿਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਿਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਉਹ ਓਲੰਪਿਕ ਵਿਚ 2 ਵਿਅਕਤੀਗਤ ਤਮਗੇ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News