ਓਲੰਪਿਆਡ ਖਿਤਾਬ ਮੇਰੇ ਲਈ ਬੇਹੱਦ ਖਾਸ : ਵਿਸ਼ਵਨਾਥਨ ਆਨੰਦ

09/01/2020 1:55:01 AM

ਚੇਨਈ (ਨਿਕਲੇਸ਼ ਜੈਨ)– ਆਨਲਾਈਨ ਸ਼ਤਰੰਜ ਓਲੰਪਿਆਡ ਵਿਚ ਰੂਸ ਦੇ ਨਾਲ ਸਾਂਝੇ ਤੌਰ 'ਤੇ ਜੇਤੂ ਬਣਨ ਤੋਂ ਬਾਅਦ ਭਾਰਤੀ ਸ਼ਤਰੰਜ ਟੀਮ ਦੇ ਸਾਰੇ ਮੈਂਬਰਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ। 5 ਵਾਰ ਦੇ ਵਿਸ਼ਵ ਚੈਂਪੀਅਨ ਤੇ ਭਾਰਤ ਦੇ ਸਭ ਤੋਂ ਤਜਰਬੇਕਾਰ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਓਲੰਪਿਆਡ ਵਿਚ ਿਖਤਾਬ ਜਿੱਤਣਾ ਉਸਦੇ ਲਈ ਬੇਹੱਦ ਹੀ ਖਾਸ ਹੈ। ਟੀਮ ਦਾ ਹਿੱਸਾ ਹੋ ਕੇ ਖਿਤਾਬ ਜਿੱਤਣ 'ਤੇ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਇਹ ਬਹੁਤ ਚੰਗੀ ਲੱਗ ਰਹੀ ਹੈ। ਇੰਨੇ ਸਾਰੇ ਖਿਡਾਰੀਆਂ ਦਾ ਇਕੱਠੇ ਆਉਣਾ ਅਤੇ ਇਕ ਟੀਚੇ ਲਈ ਕੰਮ ਕਰਨਾ, ਇਹ ਬਹੁਤ ਹੀ ਪ੍ਰੇਰਣਾ ਦੇਣ ਵਾਲਾ ਸੀ, ਖਾਸ ਤੌਰ 'ਤੇ ਇਸ ਕੋਵਿਡ-19 ਦੇ ਮੁਸ਼ਕਿਲ ਦੌਰ ਵਿਚ।

PunjabKesari
ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਖੇਡ ਤੇ ਫੈਸਲਿਆਂ ਨਾਲ ਜਿੱਤਣ ਵਿਚ ਸਹਿਯੋਗ ਕਰ ਸਕਿਆ : ਵਿਦਿਤ ਗੁਜਰਾਤੀ
25 ਸਾਲਾ ਕਪਤਾਨ ਵਿਦਿਤ ਗੁਜਰਾਤੀ ਤੋਂ ਜਦੋਂ ਪੁੱਛਿਆ ਗਿਆ ਕਿ ਕਪਤਾਨ ਬਣ ਕੇ ਕਿਹੋ ਜਿਹਾ ਮਹਿਸੂਸ ਕੀਤਾ ਤੇ ਤਜਰਬਾ ਕਿਹੋ ਜਿਹਾ ਸੀ ਰਿਹਾ, ਇਸਦੇ ਜਵਾਬ ਵਿਚ ਵਿਦਿਤ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਸ਼ਤਰੰਜ ਓਲੰਪਿਆਡ ਵਿਚ ਸੋਨ ਤਮਗਾ ਜਿੱਤਿਆ। ਕੱਲ ਜਿੱਤਣ ਤੋਂ ਬਾਅਦ ਅੱਜ ਜਦੋਂ ਸੌਂ ਕੇ ਉਠਿਆ ਤਦ ਵੱਖਰਾ ਹੀ ਅਹਿਸਾਸ ਹੋਇਆ ਕਿ ਅਸੀਂ ਸੋਨ ਤਮਗਾ ਜਿੱਤਿਆ ਹੈ।

PunjabKesari
ਇਹ ਬੇਹੱਦ ਹੀ ਖਾਸ ਤਜਰਬਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਖੇਡ ਤੇ ਫੈਸਲਿਆਂ ਨਾਲ ਜਿੱਤਣ ਵਿਚ ਸਹਿਯੋਗ ਕਰ ਸਕਿਆ। ਮੈਨੂੰ ਲੱਗਦਾ ਹੈ ਕਿ ਕੁਝ ਸਮੇਂ ਤੋਂ ਬਾਅਦ ਸਾਨੂੰ ਇਸ ਜਿੱਤ ਦੀ ਅਹਿਮੀਅਤ ਦਾ ਹੋਰ ਵੀ ਚੰਗਾ ਅਹਿਸਾਸ ਹੋਵੇਗਾ। ਉਸ ਨੇ ਕਿਹਾ ਕਿ ਸਭ ਤੋਂ ਮੁਸ਼ਕਿਲ ਸਮਾਂ ਸੈਮੀਫਾਈਨਲ ਵਿਚ ਪੋਲੈਂਡ ਵਿਰੁੱਧ ਟਾਈਬ੍ਰੇਕ ਦਾ ਮੁਕਾਬਲਾ ਸੀ।

PunjabKesari
ਭਾਰਤੀ ਟੀਮ 'ਚ ਸਾਰਿਆਂ ਦੇ ਇਕੱਠਾ ਖੇਡੇਣਾ ਮਾਣ ਦੀ ਗੱਲ : ਪੇਂਟਾਲਾ ਹਰਿਕ੍ਰਿਸ਼ਣਾ
ਭਾਰਤ ਦੀ ਸ਼ਤਰੰਜ ਤਿਕੜੀ ਵਿਚ ਸ਼ਾਮਲ ਪੇਂਟਾਲਾ ਹਰਿਕ੍ਰਿਸ਼ਣਾ ਇਹ ਸਾਰੇ ਮੁਕਾਬਲੇ ਪ੍ਰਾਗ ਨਾਲ ਖੇਡ ਰਿਹਾ ਸੀ। ਉਸ ਨੇ ਕਿਹਾ ਕਿ ਭਾਰਤੀ ਟੀਮ ਵਿਚ ਸਾਰਿਆਂ ਦੇ ਨਾਲ ਖੇਡਣਾ ਮਾਣ ਦੀ ਗੱਲ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਮੌਕਿਆਂ 'ਤੇ ਅਸੀਂ ਟੀਮ ਮੁਕਾਬਲੇ ਖੇਡੇ ਸੀ ਤੇ ਇਸ ਵਿਚ ਪੁਰਸ਼ ਤੇ ਮਹਿਲਾ ਖਿਡਾਰੀ ਹੀ ਵਿਚ ਸ਼ਾਮਲ ਹੁੰਦੇ ਸਨ ਪਰ ਫਿਡੇ ਵਲੋਂ ਇਸ ਵਾਰ ਜੂਨੀਅਰ ਖਿਡਾਰੀਆਂ ਨੂੰ ਸ਼ਾਮਲ ਕਰਨਾ ਸਾਡੇ ਲਈ ਸ਼ਾਨਦਾਰ ਗੱਲ ਸਾਬਤ ਹੋਈ। ਇਸ ਮਿਸ਼ਰਣ ਨੇ ਸਾਨੂੰ ਸ਼ੁਰੂਆਤ ਤੋਂ ਹੀ ਮਜ਼ਬੂਤ ਟੀਮ ਬਣਾ ਦਿੱਤਾ ਸੀ। ਪੋਲੈਂਡ ਵਿਰੁੱਧ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਮੈਂ ਬਹੁਤ ਨਿਰਾਸ਼ ਹੋ ਗਿਆ ਸੀ ਪਰ ਸਾਡੀ ਵਾਪਸੀ ਸ਼ਾਨਦਾਰ ਰਹੀ।


Gurdeep Singh

Content Editor

Related News