ਓਲੀ ਸਟੋਨ 2 ਹਫਤਿਆਂ ਲਈ ਬਾਹਰ, ਦੂਜੇ ਏਸ਼ੇਜ਼ ਟੈਸਟ 'ਚ ਨਹੀਂ ਖੇਡੇਗਾ
Wednesday, Aug 07, 2019 - 11:42 PM (IST)

ਲੰਡਨ— ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਸਟੋਨ ਪਿੱਠ ਦੀ ਦਰਦ ਕਾਰਣ 2 ਹਫਤਿਆਂ ਲਈ ਬਾਹਰ ਹੋ ਗਿਆ ਹੈ। ਉਹ ਆਸਟਰੇਲੀਆ ਖਿਲਾਫ ਦੂਸਰੇ ਏਸ਼ੇਜ਼ ਟੈਸਟ ਵਿਚ ਨਹੀਂ ਖੇਡ ਸਕੇਗਾ। ਸਟੋਨ ਮੰਗਲਵਾਰ ਨੂੰ ਅਭਿਆਸ ਦੌਰਾਨ ਜ਼ਖਮੀ ਹੋ ਗਿਆ ਸੀ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਮਾਰਕਵੁੱਡ ਵੀ ਜ਼ਖਮੀ ਹੋਣ ਕਾਰਣ 14 ਅਗਸਤ ਤੋਂ ਲਾਰਡਸ ਵਿਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ 'ਚੋਂ ਬਾਹਰ ਹੋ ਗਿਆ ਸੀ।