ਹਾਏ ਓ ਰੱਬਾ! ਮੈਚ ਦੌਰਾਨ ਲੱਗੀ ਸੱਟ ਨੇ ਲਈ ਜਾਨ, 28 ਸਾਲਾ ਖਿਡਾਰੀ ਦੀ ਦਰਦਨਾਕ ਮੌਤ

Monday, Feb 10, 2025 - 11:33 AM (IST)

ਹਾਏ ਓ ਰੱਬਾ! ਮੈਚ ਦੌਰਾਨ ਲੱਗੀ ਸੱਟ ਨੇ ਲਈ ਜਾਨ, 28 ਸਾਲਾ ਖਿਡਾਰੀ ਦੀ ਦਰਦਨਾਕ ਮੌਤ

ਸਪੋਰਟਸ ਡੈਸਕ- ਆਇਰਲੈਂਡ ਦੇ ਬਾਕਸਰ ਜਾਨ ਕੂਨੀ ਨੇ 28 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਖ਼ਿਤਾਬ ਹਾਰਨ ਤੋਂ ਇਕ ਹਫਤੇ ਬਾਅਦ ਉਸ ਦਾ ਦੇਹਾਂਤ ਹੋ ਗਿਆ। ਕੂਨੀ ਦੇ ਦਿਹਾਂਤ ਨਾਲ ਪੂਰਾ ਖੇਡ ਜਗਤ ਸਦਮੇ 'ਚ ਹੈ। ਦਰਅਸਲ ਮੱਕੇਬਾਜ਼ ਜਾਨ ਕੂਨੀ ਨਾਥਨ ਹੌਵੇਲਸ ਦੇ ਖਿਲਾਫ ਹਾਰਨ ਦੇ ਇਕ ਹਫਤੇ ਬਾਅਦ ਇਸ ਦੁਨੀਆ ਤੋਂ ਵਿਦਾ ਹੋ ਗਿਆ। ਉਸ ਨੂੰ ਮੁਕਾਬਲੇ ਤੋਂ ਬਾਅਦ ਆਈਸੀਯੂ 'ਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : IND vs ENG ਵਨਡੇ ਮੈਚ 'ਚ ਇਸ ਭਾਰਤੀ ਕ੍ਰਿਕਟਰ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਇੰਡੀਅਨ

ਆਈਸੀਯੂ 'ਚ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੇ ਤੇ ਕੂਨੀ ਨੇ ਦਮ ਤੋੜ ਦਿੱਤਾ। ਮੁੱਕੇਬਾਜ਼ ਕੂਨੀ ਦੀ ਮੌਤ ਦਾ ਐਲਾਨ ਉਸ ਦੇ ਪ੍ਰਮੋਟਰ ਮਾਰਕ ਡਨਲਪ ਨੇ ਕੀਤਾ। ਇਸ 'ਚ ਕੂਨੀ ਪਰਿਵਾਰ ਤੇ ਉਸ ਦੀ ਮੰਗੇਤਰ ਐਮਾਲੀਨ ਦਾ ਬਿਆਨ ਵੀ ਹੈ। ਬਿਆਨ 'ਚ ਕਿਹਾ ਗਿਆ ਕਿ ਆਪਣੀ ਜ਼ਿੰਦਗੀ 'ਚ ਇਕ ਹਫਤੇ ਦੀ ਮੌਤ ਤੇ ਜ਼ਿੰਦਗੀ ਦਰਮਿਆਨ ਜੰਗ ਤੋਂ ਬਾਅਦ ਕੂਨੀ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਪਹਿਲਾ ਟੀਮ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਲਈ ਚੁਣੇ ਗਏ ਖਿਡਾਰੀ ਨੇ ਲਿਆ ਸੰਨਿਆਸ

ਉਨ੍ਹਾਂ ਕਿਹਾ- ਇਕ ਬਹੁਤ ਪਿਆਰਾ ਪੁੱਤਰ, ਭਰਾ ਤੇ ਸਾਥੀ ਸੀ ਤੇ ਸਾਨੂੰ ਸਾਰਿਆਂ ਨੂੰ ਇਹ ਭੁੱਲਣ 'ਚ ਸਾਰੀ ਜ਼ਿੰਦਗੀ ਲਗ ਜਾਵੇਗੀ ਕਿ ਉਹ ਕਿੰਨਾ ਖਾਸ ਸੀ। ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਲਸਟਰ ਹਾਲ 'ਚ ਹਾਵੇਲਸ ਦੇ ਨਾਲ ਕੂਨੀ ਦਾ ਮੁਕਾਬਲਾ 9ਵੇਂ ਦੌਰ 'ਚ ਰੋਕ ਦਿੱਤਾ ਗਿਆ ਸੀ। ਸੱਟ ਕਾਰਨ ਉਸ ਨੂੰ ਇੰਟਰਨਲ ਬਲੀਡਿੰਗ ਵੀ ਹੋਈ। ਪਹਿਲਾਂ ਤਾਂ ਰਿੰਗ 'ਚ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਸ ਨੂੰ ਸਟ੍ਰੈਚਰ 'ਤੇ ਬਾਹਰ ਲਿਆਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕੂਨੀ ਦੀ ਸਰਜਰੀ ਕੀਤੀ ਗਈ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News