ਓਡਿਸ਼ਾ ਸਰਕਾਰ ਨੇ ਕਿਹਾ- ਦੂਤੀ ''ਤੇ 4.09 ਕਰੋੜ ਰੁਪਏ ਹੋਏ ਖਰਚ, ਖਿਡਾਰੀ ਨੇ ਕੀਤਾ ਇਨਕਾਰ

07/16/2020 11:18:07 PM

ਭੁਵਨੇਸ਼ਵਰ/ਨਵੀਂ ਦਿੱਲੀ– ਓਡਿਸ਼ਾ ਸਰਕਾਰ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਉਸ ਨੇ 2015 ਤੋਂ ਦੂਤੀ ਨੂੰ 4.09 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਜਦਕਿ ਇਸ ਸਟਾਰ ਦੌੜਾਕ ਦਾ ਕਹਿਣਾ ਹੈ ਕਿ ਇਸ ਵਿਚ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਦੀ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਸ਼ਾਮਲ ਹੈ। ਰਾਜ ਸਰਕਾਰ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਦੂਤੀ ਨੇ ਉਸ ਵਿਵਾਦ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਉਸਦੇ ਬੀ. ਐੱਮ. ਡਬਲਯੂ. ਕਾਰ ਨੂੰ ਵੇਚਣ ਲਈ ਰੱਖਣ ਤੋਂ ਬਾਅਦ ਖੜ੍ਹਾ ਹੋ ਗਿਆ ਸੀ। ਦੂਤੀ ਨੇ ਕਿਹਾ ਸੀ ਕਿ ਉਹ ਆਪਣੀ ਲਗਜਰੀ ਕਾਰ ਨੂੰ ਟ੍ਰੇਨਿੰਗ ਲਈ ਫੰਡ ਇਕੱਠਾ ਕਰਨ ਲਈ ਨਹੀਂ ਵੇਚ ਰਹੀ ਸਗੋਂ ਇਸ ਲਈ ਕਿਉਂਕਿ ਉਹ ਇਸ ਕਾਰ ਦੇ ਰੱਖ-ਰਖਾਅ ਦਾ ਖਰਚਾ ਨਹੀਂ ਚੁੱਕ ਸਕਦੀ।

PunjabKesari
ਓਡੀਸ਼ਾ ਸਰਕਾਰ ਦੇ ਖੇਡ ਤੇ ਨੌਜਵਾਨ ਮਾਮਲਿਆਂ ਦੇ ਵਿਭਾਗ ਦੇ ਬਿਆਨ ਅਨੁਸਾਰ, ''ਦੂਤੀ ਚੰਦ ਨੂੰ ਰਾਜ ਸਰਕਾਰ ਵਲੋਂ (2015 ਤੋਂ ਬਾਅਦ) ਮੁਹੱਈਆ ਕਰਵਾਇਆ ਗਿਆ ਕੁੱਲ ਵਿੱਤੀ ਸਹਿਯੋਗ 4.09 ਕਰੋੜ ਰੁਪਏ ਹੈ।'' ਬਿਆਨ ਅਨੁਸਾਰ, ''3 ਕਰੋੜ ਏਸ਼ੀਆਈ ਖੇਡਾਂ 2018 ਵਿਚ ਜਿੱਤੇ ਗਏ ਤਮਗਿਆਂ ਲਈਆ ਵਿੱਤੀ ਗ੍ਰਾਂਟ, 2015-19 ਦੌਰਾਨ 30 ਲੱਖ ਰੁਪਏ ਟ੍ਰੇਨਿੰਗ ਤੇ ਵਿੱਤੀ ਸਹਿਯੋਗ ਤੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਦੀ ਟ੍ਰੇਨਿੰਗ ਲਈ ਦੋ ਕਿਸ਼ਤਾਂ ਵਿਚ ਜਾਰੀ ਕੀਤੇ ਗਏ 50 ਲੱਖ ਰੁਪਏ।'' 

PunjabKesari
ਦੂਤੀ ਤੋਂ ਜਦੋਂ ਸਰਕਾਰ ਦੇ ਬਿਆਨ ਦੇ ਬਾਰੇ ਵਿਚ ਪੁੱਛਣ ਲਈ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ,''ਮੈਂ ਇੰਨੇ ਸਾਲ ਤਕ ਸਹਿਯੋਗ ਕਰਨ ਲਈ ਓਡਿਸ਼ਾ ਸਰਕਾਰ ਦੀ ਕਰਜ਼ਦਾਰ ਹਾਂ ਪਰ ਇਹ 4 ਕਰੋੜ ਰੁਪਏ ਸਹੀ ਚੀਜ਼ ਨਹੀਂ ਦੱਸ ਰਹੇ ਹਨ। ਹਰ ਕੋਈ ਸੋਚਣਾ ਸ਼ੁਰੂ ਕਰ ਦੇਵੇਗਾ ਕਿ ਦੂਤੀ ਨੇ ਇੰਨੀ ਰਾਸ਼ੀ ਖਰਚ ਕੀਤੀ ਹੈ।'' ਉਸ ਨੇ ਕਿਹਾ, ''3 ਕਰੋੜ ਉਹ ਇਨਾਮੀ ਰਾਸ਼ੀ ਹੈ, ਜਿਹੜੀ ਓਡਿਸ਼ਾ ਸਰਕਾਰ ਨੇ ਮੈਨੂੰ 2018 ਏਸ਼ੀਆਈ ਖੇਡਾਂ ਵਿਚ ਦੋ ਤਮਗੇ ਜਿੱਤਣ ਲਈ ਦਿੱਤੀ ਸੀ। ਇਹ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਪੀ. ਵੀ. ਸਿੰਧੂ ਜਾਂ ਕਿਸੇ ਹੋਰ ਤਮਗਾ ਜੇਤੂ ਨੂੰ ਰਾਜ ਸਰਕਾਰ ਜਿਵੇਂ ਹਰਿਆਣਾ ਜਾਂ ਪੰਜਾਬ ਵਿਚ ਮਿਲਦੀ ਹੈ। ਇਸ ਨੂੰ ਟ੍ਰੇਨਿੰਗ ਦੇ ਲਈ ਵਿੱਤੀ ਸਹਾਇਤਾ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ।''

PunjabKesari
ਓਡਿਸ਼ਾ ਸਰਕਾਰ ਨੇ ਇਹ ਵੀ ਕਿਹਾ ਕਿ ਉਸ ਨੇ ਦੂਤੀ ਨੂੰ ਓਡਿਸ਼ਾ ਖਨਨ ਕਾਰਪੋਰੇਸ਼ਨ (ਓ. ਐੱਮ. ਸੀ.) ਵਿਚ ਗਰੁੱਪ-ਏ ਪੱਧਰ 'ਤੇ ਅਧਿਕਾਰੀ ਨਿਯੁਕਤ ਕੀਤਾ, ਜਿਸ ਤੋਂ ਉਸ ਨੂੰ ਆਪਣੀ ਟ੍ਰੇਨਿੰਗ ਤੇ ਵਿੱਤੀ ਸਹਾਇਤਾ ਲਈ 29 ਲੱਖ ਦੀ ਰਾਸ਼ੀ ਮਿਲੀ। ਦੂਤੀ ਨੇ ਸਰਕਾਰ ਨੇ ਇਸ ਦਾਅਵੇ 'ਤੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਰਾਸ਼ੀ ਵਿਚ ਉਸਦੀ ਤਨਖਾਹ ਵੀ ਸ਼ਾਮਲ ਹੈ। ਉਸ ਨੇ ਕਿਹਾ,''29 ਲੱਖ ਰੁਪਏ ਵਿਚ ਮੇਰੀ ਤਨਖਾਹ ਵੀ ਸ਼ਾਮਲ ਹੈ ਤੇ ਮੈਨੂੰ ਨਹੀਂ ਪਤਾ ਕਿ ਇਹ ਟ੍ਰੇਨਿੰਗ ਸਹਿਯੋਗ ਲਈ ਕਿਵੇਂ ਹੈ। ਮੈਂ ਓ. ਐੱਮ. ਸੀ. ਦੀ ਕਰਮਚਾਰੀ ਹਾਂ ਤੇ ਮੈਨੂੰ ਮੇਰੀ ਤਨਖਾਹ ਮਿਲੇਗੀ। ਮੈਨੂੰ ਇਹ ਪਤਾ ਕਰਨਾ ਪਵੇਗਾ।'' 

PunjabKesari
ਸਰਕਾਰ ਦੇ ਬਿਆਨ ਅਨੁਸਾਰ 24 ਸਾਲ ਦੀ ਇਸ ਖਿਡਾਰੀ ਦੀ ਹਰ ਮਹੀਨੇ ਦੀ ਤਨਖਾਹ 84,604 ਰੁਪਏ ਹੈ ਜਦਕਿ ਬੁੱਧਵਾਰ ਨੂੰ ਦੂਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ 60,000 ਰੁਪਏ ਮਿਲਦੇ ਹਨ। ਓਡਿਸ਼ਾ ਸਰਕਾਰ ਦੇ ਬਿਆਨ ਅਨੁਸਾਰ,''ਉਸਦੀ ਹਰੇਕ ਮਹੀਨੇ ਮੌਜੂਦਾ ਕੁਲ ਤਨਖਾਹ 84,604 ਰੁਪਏ (ਜੂਨ 2020 ਦੀ ਤਨਖਾਹ) ਹੈ। ਉਸ ਨੂੰ ਦਫਤਰ ਆਉਣ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ ਪੂਰਾ ਧਿਆਨ ਟ੍ਰੇਨਿੰਗ 'ਤੇ ਲਾ ਸਕੇ। ਇਸ ਦੇ ਅਨੁਸਾਰ ਓ. ਐੱਮ. ਸੀ. ਵਿਚ ਨਿਯੁਕਤੀ ਤੋਂ ਬਾਅਦ ਦੂਤੀ ਨੂੰ ਕੋਈ ਕੰਮ ਨਹੀਂ ਦਿੱਤਾ ਗਿਆ।''

PunjabKesari
ਦੂਤੀ ਨੇ ਇਸ 'ਤੇ ਿਕਹਾ ਕਿ ਉਹ ਘਰ ਖਾਲੀ ਨਹੀਂ ਬੈਠੀ ਸੀ, ਉਹ ਦੇਸ਼ ਲਈ ਤਮਗਾ ਜਿੱਤ ਕੇ ਲਿਆ ਰਹੀ ਸੀ ਤੇ ਆਪਣੇ ਮਹਿਕਮੇ ਨੂੰ ਸਨਮਾਨਿਤ ਕਰ ਰਹੀ ਸੀ। ਉਸ ਨੇ ਕਿਹਾ,''ਜਦੋਂ ਮੈਂ ਤਮਗਾ ਜਿੱਤਦੀ ਹੀ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਮਹਿਕਮੇ ਲਈ ਵੀ ਕੁਝ ਕਰਦੀ ਹਾਂ। ਮੈਨੂੰ ਉਨ੍ਹਾਂ ਨੂੰ ਸਨਮਾਨਿਤ ਕਰਦੀ ਹਾਂ। ਅਜਿਹਾ ਨਹੀਂ ਹੈ ਕਿ ਮੈਂ ਤਮਗਾ ਜਿੱਤਣਾ ਬੰਦ ਕਰ ਦਿੱਤਾ ਹੈ। ਦਫਤਰ ਵਿਚ ਪੈੱਨ ਤੇ ਪੇਪਰ ਦੇ ਇਸਤੇਮਾਲ ਦੀ ਬਜਾਏ ਮੈਂ ਟ੍ਰੇਨਿੰਗ ਮੈਦਾਨਾਂ ਤੇ ਸਟੇਡੀਅਮਾਂ ਵਿਚ ਮਿਹਨਤ ਕਰ ਰਹੀ ਸੀ।''


Gurdeep Singh

Content Editor

Related News