ਇੰਗਲੈਂਡ-ਆਇਰਲੈਂਡ ਸੀਰੀਜ਼ ਨਾਲ ਸ਼ੁਰੂ ਹੋ ਜਾਵੇਗੀ ਵਨ ਡੇ ਵਰਲਡ ਕੱਪ ਸੁਪਰ ਲੀਗ

Monday, Jul 27, 2020 - 11:17 PM (IST)

ਇੰਗਲੈਂਡ-ਆਇਰਲੈਂਡ ਸੀਰੀਜ਼ ਨਾਲ ਸ਼ੁਰੂ ਹੋ ਜਾਵੇਗੀ ਵਨ ਡੇ ਵਰਲਡ ਕੱਪ ਸੁਪਰ ਲੀਗ

ਦੁਬਈ– ਇੰਗਲੈਂਡ ਤੇ ਆਇਰਲੈਂਡ ਵਿਚਾਲੇ 30 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਦੇ ਨਾਲ ਹੀ ਕ੍ਰਿਕਟ ਵਰਲਡ ਕੱਪ ਸੁਪਰ ਲੀਗ ਦੀ ਅਧਿਕਾਰਤ ਤੌਰ 'ਤੇ ਸ਼ੁਰੂਆਤ ਹੋ ਜਾਵੇਗੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਇਹ ਪੁਸ਼ਟੀ ਕੀਤੀ। ਵਰਲਡ ਕੱਪ ਸੁਪਰ ਲੀਗ ਦਾ ਪਹਿਲੀ ਵਾਰ ਐਲਾਨ ਜੂਨ 2018 ਵਿਚ ਹੋਇਆ ਸੀ ਤੇ ਇਸ ਨੂੰ ਟੈਸਟ ਚੈਂਪੀਅਨਸ਼ਿਪ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਵਰਲਡ ਕੱਪ ਸੁਪਰ ਲੀਗ ਭਾਰਤ ਵਿਚ 2023 ਵਿਚ ਹੋਣ ਵਾਲੇ ਪੁਰਸ਼ ਵਨ ਡੇ ਵਿਸ਼ਵ ਕੱਪ ਲਈ ਕੁਆਲੀਫਿਕੇਸ਼ਨ ਦਾ ਕੰਮ ਕਰੇਗੀ।

PunjabKesari
ਸੁਪਰ ਲੀਗ ਵਿਚ 13 ਟੀਮਾਂ ਉਤਰਨਗੀਆਂ, ਜਿਸ ਵਿਚ ਆਈ. ਸੀ. ਸੀ. ਵਰਲਡ ਕ੍ਰਿਕਟ ਲੀਗ 2015-17 ਨੂੰ ਜਿੱਤਣ ਵਾਲਾ ਹਾਲੈਂਡ ਵੀ ਸ਼ਾਮਲ ਹੈ। ਲੀਗ ਦੀ ਚੋਟੀਆਂ ਦੀਆਂ 7 ਟੀਮਾਂ ਤੇ ਮੇਜ਼ਬਾਨ ਭਾਰਤ 2023 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨਗੇ। ਲੀਗ ਦੌਰਾਨ ਹਰ ਟੀਮ ਘਰ ਤੇ ਵਿਦੇਸ਼ੀ ਧਰਤੀ ਦੇ ਆਧਾਰ 'ਤੇ 4-4 ਸੀਰੀਜ਼ ਖੇਡੇਗੀ । ਟੀਮ ਨੂੰ ਜਿੱਤਣ 'ਤੇ 10 ਅੰਕ ਤੇ ਕੋਈ ਨਤੀਜਾ ਜਾਂ ਟਾਈ ਹੋਣ 'ਤੇ 5 ਅੰਕ ਦਿੱਤੇ ਜਾਣਗੇ। ਸੁਪਰ ਲੀਗ ਵਿਚ ਸਾਰੀਆਂ ਸੀਰੀਜ਼ 3 ਮੈਚਾਂ ਦੀਆਂ ਹੋਣਗੀਆਂ ਤੇ ਟੀਮਾਂ ਨੂੰ ਵਾਧੂ ਮੈਚ ਜੋੜਨ ਦੀ ਆਜ਼ਾਦੀ ਹੋਵੇਗੀ ਪਰ ਵਾਧੂ ਮੈਚਾਂ ਲਈ ਕੋਈ ਲੀਗ ਅੰਕ ਨਹੀਂ ਦਿੱਤਾ ਜਾਵੇਗਾ।
ਲੀਗ ਦੀਆਂ ਆਖਰੀ 5 ਟੀਮਾਂ ਫਿਰ 10 ਟੀਮਾਂ ਦੇ ਵਿਸ਼ਵ ਕੱਪ ਦੇ ਆਖਰੀ ਦੋ ਸਥਾਨਾਂ ਲਈ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿਚ 5 ਐਸੋਸੀਏਟਸ ਦੇ ਨਾਲ ਭਿੜਨਗੀਆਂ। ਸੁਪਰ ਲੀਗ ਨੂੰ ਮਈ 2020 ਵਿਚ ਸ਼ੁਰੂ ਹੋਣਾ ਸੀ ਤੇ ਇਸ ਨੂੰ ਮਾਰਚ 2022 ਤਕ ਚੱਲਣਾ ਸੀ ਪਰ ਕੋਰੋਨਾ ਦੇ ਕਾਰਣ ਇਸ ਨੂੰ 30 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਆਇਰਲੈਂਡ ਦੀ ਟੀਮ ਇੰਗਲੈਂਡ ਪਹੁੰਚ ਚੁੱਕੀ ਹੈ ਤੇ ਸੀਰੀਜ਼ ਦੇ 3 ਮੈਚ 30 ਜੁਲਾਈ, 1 ਅਗਸਤ ਤੇ 4 ਅਗਸਤ ਨੂੰ ਖੇਡੇ ਜਾਣਗੇ।


author

Gurdeep Singh

Content Editor

Related News