ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ ''ਚ ਹੋਵੇਗੀ ਸ਼ੁਰੂਆਤ

Tuesday, Jul 11, 2023 - 01:56 PM (IST)

ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ ''ਚ ਹੋਵੇਗੀ ਸ਼ੁਰੂਆਤ

ਕੋਲਕਾਤਾ- ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਕੈਬ) ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੇ ਈਡਨ ਗਾਰਡਨ 'ਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਦੇ ਆਗਾਮੀ ਮੈਚਾਂ ਲਈ ਟਿਕਟਾਂ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ- ਦੇਵਧਰ ਟਰਾਫੀ : KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਮਿਲੀ ਇਸ ਟੀਮ ਦੀ ਕਪਤਾਨੀ
ਫਿਕਸਚਰ ਦੇ ਅਨੁਸਾਰ ਇੱਕ ਸੈਮੀਫਾਈਨਲ ਸਮੇਤ ਕੁੱਲ ਪੰਜ ਮੈਚਾਂ ਦੀ ਮੇਜ਼ਬਾਨੀ ਲਈ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ਦਾ ਨਾਮ ਦਿੱਤਾ ਗਿਆ ਹੈ। ਵਿਸ਼ਵ ਕੱਪ ਸੈਮੀਫਾਈਨਲ ਮੈਚ ਅਤੇ ਭਾਰਤ ਬਨਾਮ ਦੱਖਣੀ ਅਫਰੀਕਾ ਮੈਚ ਲਈ ਟਿਕਟ ਦੀ ਘੱਟੋ-ਘੱਟ ਕੀਮਤ 900 ਰੁਪਏ, ਡੀ ਅਤੇ ਐੱਚ ਬਲਾਕ ਦੀਆਂ ਟਿਕਟਾਂ ਦੀ ਕੀਮਤ 1500 ਰੁਪਏ, ਸੀ ਅਤੇ ਕੇ ਬਲਾਕ ਦੀਆਂ ਟਿਕਟਾਂ ਦੀ ਕੀਮਤ 2500 ਰੁਪਏ ਹੋਵੇਗੀ। ਬੰਗਾਲ ਕ੍ਰਿਕਟ ਸੰਘ ਨੇ ਸੋਮਵਾਰ ਨੂੰ ਕਿਹਾ ਕਿ ਬੀ ਅਤੇ ਐੱਲ ਬਲਾਕਾਂ ਲਈ ਵੱਧ ਤੋਂ ਵੱਧ ਟਿਕਟ ਦੀ ਕੀਮਤ 3,000 ਰੁਪਏ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ- FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
ਬੰਗਲਾਦੇਸ਼ ਬਨਾਮ ਪਾਕਿਸਤਾਨ (31 ਅਕਤੂਬਰ) ਅਤੇ ਇੰਗਲੈਂਡ ਬਨਾਮ ਪਾਕਿਸਤਾਨ (12 ਨਵੰਬਰ) ਦੇ ਮੈਚਾਂ ਲਈ ਟਿਕਟਾਂ ਦੀ ਕੀਮਤ 800 ਰੁਪਏ ਹੋਵੇਗੀ। ਡੀ ਅਤੇ ਐੱਚ ਬਲਾਕ ਦੀਆਂ ਟਿਕਟਾਂ 1200 ਰੁਪਏ 'ਚ ਉਪਲਬਧ ਹੋਣਗੀਆਂ, ਸੀ ਅਤੇ ਕੇ ਬਲਾਕ ਦੀਆਂ ਟਿਕਟਾਂ ਦੀ ਕੀਮਤ 2000 ਰੁਪਏ ਹੋਵੇਗੀ ਅਤੇ ਬੀ ਅਤੇ ਐੱਲ ਬਲਾਕ ਦੀਆਂ ਟਿਕਟਾਂ ਵੱਧ ਤੋਂ ਵੱਧ 2200 ਰੁਪਏ 'ਚ ਖਰੀਦੀਆਂ ਜਾ ਸਕਦੀਆਂ ਹਨ। ਬੰਗਲਾਦੇਸ਼ ਬਨਾਮ ਕੁਆਲੀਫਾਇਰ 1 ਮੈਚ ਲਈ ਟਿਕਟ ਦੀਆਂ ਦਰਾਂ 650 ਰੁਪਏ, ਡੀਐੱਚ ਬਲਾਕ ਲਈ 1000 ਰੁਪਏ ਅਤੇ ਬੀਸੀਕੇਐੱਲ ਬਲਾਕ ਲਈ 1500 ਰੁਪਏ ਰੱਖੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News