ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ ''ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
Monday, May 09, 2022 - 07:55 PM (IST)
ਕੋਲੰਬੋ- ਜੁਲਾਈ 'ਚ ਹੋਣ ਵਾਲੇ ਪਾਕਿਸਤਾਨ ਦੇ ਸ਼੍ਰੀਲੰਕਾ ਦੌਰੇ 'ਤੇ ਹੁਣ ਸਿਰਫ 2 ਮੈਚਾਂ ਦੀ ਟੈਸਟ ਸੀਰੀਜ਼ ਹੋਵੇਗੀ। ਇਸ ਦੌਰੇ 'ਤੇ ਹੋਣ ਵਾਲੀ ਵਨ ਡੇ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਟੈਸਟ ਸੀਰੀਜ਼ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਭਵਿੱਖ ਦੌਰਾ ਦੇ ਪ੍ਰੋਗਰਾਮ (ਐੱਫ. ਟੀ. ਪੀ.) ਦੇ ਅਨੁਸਾਰ ਇਸ ਸੀਰੀਜ਼ ਵਿਚ ਪਹਿਲਾਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵੀ ਹੋਣੀ ਸੀ। ਹਾਲਾਂਕਿ ਇਸ ਵਨ ਡੇ ਸੀਰੀਜ਼ ਨੂੰ ਵਿਸ਼ਵ ਸੁਪਰ ਲੀਗ ਵਿਚ ਨਹੀਂ ਜੋੜਿਆ ਗਿਆ ਸੀ, ਇਸ ਲਈ ਦੋਵਾਂ ਦੇਸ਼ਾਂ ਦੇ ਬੋਰਡਾਂ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਸ਼ਲੀ ਸਿਲਵਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਇਸ ਸੀਰੀਜ਼ ਤੋਂ ਪਹਿਲਾਂ ਜੂਨ ਵਿਚ ਸ਼੍ਰੀਲੰਕਾ ਨੂੰ ਆਸਟਰੇਲੀਆ ਦੇ ਵਿਰੁੱਧ ਘਰੇਲੂ ਸੀਰੀਜ਼ ਖੇਡਣੀ ਹੈ, ਇਸ ਦੌਰਾਨ ਪਾਕਿਸਤਾਨ ਦੇ ਵਿਰੁੱਧ ਸੀਰੀਜ਼ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀਆਂ ਨੂੰ ਅਗਸਤ ਵਿਚ ਲੰਕਾ ਪ੍ਰੀਮੀਅਰ ਲੀਗ ਵਿਚ ਵੀ ਹਿੱਸਾ ਲੈਣਾ ਹੈ। ਸਤੰਬਰ ਵਿਚ ਏਸ਼ੀਆ ਕੱਪ ਪ੍ਰਸਤਾਵਿਤ ਹੈ ਅਤੇ ਫਿਰ ਅਕਤੂਬਰ- ਨਵੰਬਰ ਵਿਚ ਟੀ-20 ਵਿਸ਼ਵ ਕੱਪ ਹੋਣਾ ਹੈ, ਇਸ ਲਈ ਸਮਝਿਆ ਜਾ ਰਿਹਾ ਹੈ ਕਿ ਖਿਡਾਰੀਆਂ ਨੂੰ ਜ਼ਿਆਦਾ ਕ੍ਰਿਕਟ ਦੇ ਧਿਆਨ ਤੋਂ ਵੀ ਬਚਾਉਣ ਦੇ ਲਈ ਬੋਰਡ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2019 ਵਿਚ ਟੈਸਟ ਸੀਰੀਜ਼ ਵਿਚ ਖੇਡੀਆਂ ਸਨ।
ਇਹ ਖ਼ਬਰ ਪੜ੍ਹੋ- ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ