ਨਿਊਜ਼ੀਲੈਂਡ ਖਿਲਾਫ ਵਨ ਡੇ ਤੋਂ ਨਹੀਂ, IPL ਤੋਂ ਹੋਵੇਗੀ ਟੀ-20 ਵਰਲਡ ਕੱਪ ਦੀ ਤਿਆਰੀ : ਕੋਹਲੀ

02/04/2020 2:40:58 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਹ ਆਸਟਰੇਲੀਆ ਦੀ ਤੇਜ਼ ਪਿੱਚਾਂ 'ਤੇ ਹੋਣ ਵਾਲੇ ਟੀ-20 ਵਰਲਡ ਕੱਪ ਦੀ ਤਿਆਰੀ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਵਨ ਡੇ ਸੀਰੀਜ਼ ਤੋਂ ਨਹੀਂ ਸਗੋਂ ਆਈ. ਪੀ. ਐੱਲ. ਤੋਂ ਕਰਨਗੇ। ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਸ਼ੁਰੂ ਹੋਣ ਤੋ ਪਹਿਲਾਂ ਕੋਹਲੀ ਨੇ ਪ੍ਰੈੱਸ ਕਾਨਫ੍ਰੈਂਸ ਵਿਚ ਕਿਹਾ, ''ਇਹ ਵੱਖ ਫਾਰਮੈਟ ਹੈ। ਇਹ 50 ਓਵਰਾਂ ਦੀ ਖੇਡ ਹੈ ਜਿਸ ਵਿਚ ਤੁਹਾਨੂੰ ਰਨ ਰੇਟ ਦੇ ਹਿਸਾਬ ਨਾਲ ਚਲਣਾ ਹੁੰਦਾ ਹੈ। ਅਸੀਂ 5 ਟੀ-20 ਮੈਚ ਖੇਡ ਚੁੱਕੇ ਹਾਂ। ਹੁਣ ਸਾਹਮਣੇ ਆਈ. ਪੀ. ਐੱਲ. ਹੈ ਜੋ ਡੇਢ ਮਹੀਨੇ ਚੱਲੇਗਾ। ਇਸ ਨਾਲ ਸਾਨੂੰ ਕਾਫੀ ਮਦਦ ਮਿਲੇਗੀ।''

PunjabKesari

ਕੋਹਲੀ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਸ਼ਾਇਦ ਸਭ ਤੋਂ ਵੱਧ ਰੋਮਾਂਚਕ ਟੂਰਨਾਮੈਂਟ ਹੈ। ਉੱਥੇ ਹੀ 50 ਓਵਰਾਂ ਦਾ ਫਾਰਮੈਟ ਇਸ ਤੋਂ ਵੱਖ ਹੈ। ਖਿਡਾਰੀਆਂ ਨੂੰ ਜੋ ਭੂਮਿਕਾ ਦਿੱਤੀ ਗਈ ਹੈ ਅਸੀਂ ਉਨ੍ਹਾਂ ਨੂੰ ਇਸ ਦੀ ਆਤਦ ਪਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਲੈਅ 'ਚ ਰਹਿਣ। ਉਹ ਜਿਵੇਂ ਟੀ-20 ਖੇਡਦੇ ਹਨ, ਉਸੇ ਤਰ੍ਹਾਂ ਟੈਸਟ ਕ੍ਰਿਕਟ ਖੇਡਣ। ਵੈਸੇ ਵੀ ਟੀ-20 ਵਰਲਡ ਕੱਪ ਵੱਡਾ ਫਾਰਮੈਟ ਹੈ। ਇਸ ਦੀ ਤਿਆਰੀ ਲਈ ਆਈ. ਪੀ. ਐੱਲ. ਸਹੀ ਮੰਚ ਹੈ।


Related News