NZ vs WI : ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਪਾਰੀ ਤੇ 134 ਦੌੜਾਂ ਨਾਲ ਹਰਾਇਆ
Sunday, Dec 06, 2020 - 07:47 PM (IST)
ਹੈਮਿਲਟਨ (ਨਿਊਜ਼ੀਲੈਂਡ)– ਨਿਊਜ਼ੀਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਵੈਸਟਇੰਡੀਜ਼ ਨੂੰ ਪਾਰੀ ਤੇ 134 ਦੌੜਾਂ ਨਾਲ ਹਰਾ ਕੇ ਘਰੇਲੂ ਟੈਸਟ ਸੈਸ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਤੇ ਪਾਕਿਸਤਾਨ ਵਿਚਾਲੇ 4 ਘਰੇਲੂ ਟੈਸਟ ਜਿੱਤਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਟੀਮ ਜੇਕਰ ਚਾਰੋਂ ਟੈਸਟ ਜਿੱਤਣ ਵਿਚ ਸਫਲ ਰਹਿੰਦੀ ਹੈ ਤਾਂ ਭਾਰਤ ਤੇ ਆਸਟਰੇਲੀਆ ਵਿਚਾਲੇ ਲੜੀ ਦਾ ਨਤੀਜਾ ਉਸਦੇ ਪੱਖ ਵਿਚ ਰਹਿੰਦਾ ਹੈ ਤਾਂ ਟੈਸਟ ਰੈਂਕਿੰਗ ਵਿਚ ਚੋਟੀ ਦੀਆਂ ਦੋ ਟੀਮਾਂ ਵਿਚ ਜਗ੍ਹਾ ਬਣਾ ਲਵੇਗੀ।
ਵੈਸਟਇੰਡੀਜ਼ ਵਿਰੁੱਧ 2-0 ਦੀ ਜਿੱਤ ਨਾਲ ਨਿਊਜ਼ੀਲੈਂਡ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਇੰਗਲੈਂਡ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚਣ ਦੀ ਉਮੀਦ ਹੈ। ਵੈਸਟਇੰਡੀਜ਼ ਨੇ ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿਚ 6 ਵਿਕਟਾਂ 'ਤੇ 196 ਦੌੜਾਂ ਤੋਂ ਕੀਤੀ ਸੀ ਤੇ ਉਸ ਨੂੰ ਪਾਰੀ ਦੀ ਹਾਰ ਟਾਲਣ ਲਈ 185 ਦੌੜਾਂ ਦੀ ਲੋੜ ਸੀ ਪਰ ਵੈਸਟਇੰਡੀਜ਼ ਦੀ ਟੀਮ 247 ਦੌੜਾਂ 'ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ 7 ਵਿਕਟਾਂ 'ਤੇ 519 ਦੌੜਾਂ ਬਣਾਉਣ ਤੋਂ ਬਾਅਦ ਖਤਮ ਐਲਾਨ ਕੀਤੀ ਸੀ, ਜਿਸ ਦੇ ਜਵਾਬ ਵਿਚ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ 138 ਦੌੜਾਂ ਹੀ ਬਣਾ ਸਕੀ ਸੀ।
ਨੋਟ- ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਪਾਰੀ ਤੇ 134 ਦੌੜਾਂ ਨਾਲ ਹਰਾਇਆ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।