NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
Friday, Apr 02, 2021 - 07:59 PM (IST)
ਆਕਲੈਂਡ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਟੀ-20 ਕ੍ਰਿਕਟ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੰਗਲਾਦੇਸ਼ ਦੇ ਵਿਰੁੱਧ ਤੀਜੇ ਟੀ-20 'ਚ ਸਾਊਥੀ ਨੇ 3 ਵਿਕਟਾਂ ਹਾਸਲ ਕੀਤੀਆਂ ਅਤੇ ਨਾਲ ਹੀ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਅਜਿਹਾ ਕਰ ਸਾਊਥੀ ਨੇ ਪਾਕਿਸਤਾਨ ਦੇ ਗੇਂਦਬਾਜ਼ ਸ਼ਾਹਿਦ ਅਫਰੀਦੀ ਦੇ ਰਿਕਾਰਡ ਨੂੰ ਤੋੜ ਦਿੱਤਾ। ਅਫਰੀਦੀ ਨੇ ਟੀ-20 ਅੰਤਰਰਾਸ਼ਟਰੀ 'ਚ 98 ਵਿਕਟਾਂ ਹਾਸਲ ਕੀਤੀਆਂ ਹਨ। ਹੁਣ ਟਿਮ ਸਾਊਥੀ ਦੇ ਨਾਂ 99 ਟੀ-20 ਅੰਤਰਰਾਸ਼ਟਰੀ ਵਿਕਟਾਂ ਦਰਜ ਹੋ ਗਈਆਂ ਹਨ। ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਕਾਰਨਾਮਾ ਲਸਿਥ ਮਲਿੰਗਾ ਦੇ ਨਾਂ ਦਰਜ ਹੈ। ਮਲਿੰਗਾ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ 107 ਵਿਕਟਾਂ ਹਾਸਲ ਕੀਤੀਆਂ ਹਨ। ਸਾਊਥੀ ਦੇ ਕੋਲ ਹੁਣ ਮਲਿੰਗਾ ਦੇ ਰਿਕਾਰਡ ਨੂੰ ਵੀ ਤੋੜਣ ਦਾ ਮੌਕਾ ਹੈ।
ਇਹ ਖ਼ਬਰ ਪੜ੍ਹੋ- ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ
ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਹੁਣ ਤੱਕ 95 ਟੀ-20 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ 92 ਵਿਕਟਾਂ ਟੀ-20 ਅੰਤਰਰਾਸ਼ਟਰੀ ਕਰੀਅਰ 'ਚ ਹਾਸਲ ਕੀਤੀਆਂ ਹਨ। ਭਾਰਤ ਦੀ ਗੱਲ ਕਰੀਏ ਤਾਂ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਯੁਜਵੇਂਦਰ ਚਾਹਲ ਨੇ ਹਾਸਲ ਕੀਤੀਆਂ ਹਨ। ਚਾਹਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ 62 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਟੀ-20 ਵਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਡਵੇਨ ਬ੍ਰਾਵੋ ਦੇ ਨਾਂ ਹੈ। ਬ੍ਰਾਵੋ ਨੇ ਆਪਣੇ ਟੀ-20 ਕਰੀਅਰ 'ਚ ਹੁਣ ਤੱਕ 515 ਵਿਕਟਾਂ ਹਾਸਲ ਕੀਤੀਆਂ ਹਨ। ਲਸਿਥ ਮਲਿੰਗਾ ਨੇ ਟੀ-20 ਕ੍ਰਿਕਟ 'ਚ 390 ਵਿਕਟਾਂ ਹਾਸਲ ਕੀਤੀਆਂ ਹਨ। ਸੁਨੀਲ ਨਰੇਨ ਦੇ ਖਾਤੇ 'ਚ ਵੀ 390 ਵਿਕਟਾਂ ਦਰਜ ਹਨ।
ਇਹ ਖ਼ਬਰ ਪੜ੍ਹੋ- ਬੁਲੇਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਵਾਲਿਆਂ ਦੀ ਆਈ ਸ਼ਾਮਤ, ਟ੍ਰੈਫਿਕ ਪੁਲਸ ਨੇ ਵਿੱਢੀ ਮੁਹਿੰਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।