ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ’ਤੇ ਮੈਚ ਫ਼ਿਕਸਿੰਗ ਕਰਨ ਦੀ ਕੋਸ਼ਿਸ਼ ਕਾਰਨ ICC ਨੇ ਲਾਇਆ ਬੈਨ
Wednesday, Apr 28, 2021 - 04:32 PM (IST)
ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਕੋਚ ਨੁਵਾਨ ਜੋਏਸਾ ਨੂੰ ਮੈਚਾਂ ਨੂੰ ਫ਼ਿਕਸ ਕਰਨ ਦੀ ਕੋਸ਼ਿਸ਼ ਤੇ ਸ਼ੱਕੀ ਭਾਰਤੀ ਸੱਟੇਬਾਜ਼ਾਂ ਦੀ ਭ੍ਰਿਸ਼ਟ ਪੇਸ਼ਕਸ਼ ਦਾ ਖ਼ੁਲਾਸਾ ਨਹੀਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੈਟਸ ਤੋਂ 6 ਸਾਲ ਲਈ ਬੈਨ ਲਾ ਦਿੱਤਾ ਗਿਆ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਮੁਤਾਬਕ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੋਏਸਾ ’ਤੇ ਇਹ ਬੈਨ ਪਹਿਲਾਂ ਦੀ ਮਿਤੀ 31 ਅਕਤੂਬਰ 2018 ਤੋਂ ਲਾਗੂ ਹੋਵੇਗਾ ਜਦੋਂ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : IPL ਦੇ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਜਹਾਜ਼ ’ਤੇ ਕੀਤਾ ਜਾ ਰਿਹੈ ਵਿਚਾਰ
ਆਈ. ਸੀ. ਸੀ. ਦੀ ਇੰਟੀਗਿ੍ਰਟੀ ਯੂਨਿਟ ਦੇ ਮਹਾਪ੍ਰਬੰਧਕ ਅਲੇਕਸ ਮਾਰਸ਼ਲ ਨੇ ਬਿਆਨ ’ਚ ਕਿਹਾ ਕਿ ਰਾਸ਼ਟਰੀ ਟੀਮ ਦੇ ਕੋਚ ਦੇ ਤੌਰ ’ਤੇ ਉਨ੍ਹਾਂ ਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਸੀ। ਇਸ ਦੇ ਬਜਾਏ ਉਹ ਭ੍ਰਿਸ਼ਟ ਗਤੀਵਿਧੀਆਂ ’ਚ ਸ਼ਾਮਲ ਹੋ ਕੇ ਭ੍ਰਿਸ਼ਟ ਬਣ ਗਏ ਹਨ ਤੇ ਹੋਰਨਾਂ ਨੂੰ ਇਸ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨ ਲੱਗੇ।
ਇਹ ਵੀ ਪੜ੍ਹੋ : IOC ਨੇ ਟੋਕੀਓ ਓਲੰਪਿਕ ਆਯੋਜਨ ਵੱਲ ਇਕ ਕਦਮ ਹੋਰ ਅੱਗੇ ਵਧਾਇਆ
ਉਨ੍ਹਾਂ ਕਿਹਾ ਕਿ ਮੈਚਾਂ ਨੂੰ ਫ਼ਿਕਸ ਕਰਨਾ ਖੇਡ ਸਿਧਾਂਤਾ ਨਾਲ ਧੋਖਾ ਹੈ। ਸਾਡੇ ਖੇਡ ’ਚ ਇਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਸ਼੍ਰੀਲੰਕਾ ਵਲੋਂ 30 ਟੈਸਟ ਤੇ 95 ਵਨ-ਡੇ ਖੇਡਣ ਵਾਲੇ 42 ਸਾਲਾ ਜੋਏਸਾ ’ਤੇ 2017 ’ਚ ਯੂ. ਏ. ਈ. ’ਚ ਆਯੋਜਿਤ ਟੀ-10 ਟੂਰਨਾਮੈਂਟ ਦੇ ਦੌਰਾਨ ਸ਼੍ਰੀਲੰਕਾਈ ਟੀਮ ਦੇ ਗੇਂਦਬਾਜ਼ੀ ਕੋਚ ਦੇ ਤੌਰ ’ਤੇ ਭ੍ਰਿਸ਼ਟ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ 2018 ’ਚ ਦੋਸ਼ ਲਾਏ ਗਏ ਸਨ। ਜੋਏਸਾ ਇਸ ਤੋਂ ਪਹਿਲਾਂ ਸ਼੍ਰੀਲੰਕਾ ਏ ਟੀਮ ਦੇ ਗੇਂਦਬਾਜ਼ੀ ਕੋਚ ਵੀ ਰਹਿ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।