ਨੰਬਰ ਵਨ ਟੀ-20 ਬੱਲੇਬਾਜ਼ ਬਾਬਰ ਆਜ਼ਮ ਹੋਏ ਜ਼ੀਰੋ 'ਤੇ ਆਊਟ, ਬਣਾਇਆ ਇਹ ਰਿਕਾਰਡ

Monday, Dec 13, 2021 - 09:29 PM (IST)

ਕਰਾਚੀ- ਪਾਕਿਸਤਾਨ ਤੇ ਵੈਸਟਇੰਡੀਜ਼ ਦੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਕਰਾਚੀ ਦੇ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੇ ਇਸ ਫੈਸਲੇ ਨੂੰ ਵੈਸਟਇੰਡੀਜ਼ ਦੇ ਨਵੇਂ ਮਿਸਟ੍ਰੀ ਗੇਂਦਬਾਜ਼ ਅਕੀਲ ਹੁਸੈਨ ਨੇ ਬਾਬਰ ਆਜ਼ਮ ਨੂੰ ਜ਼ੀਰੋ 'ਤੇ ਆਊਟ ਕਰ ਸਹੀ ਸਾਬਤ ਕੀਤਾ। ਅਕੀਲ ਨੇ ਆਪਣੀ ਚੌਥੀ ਗੇਂਦ 'ਤੇ ਬਾਬਰ ਆਜ਼ਮ ਨੂੰ ਜ਼ੀਰੋ 'ਤੇ ਆਊਟ ਕਰ ਟੀਮ ਨੂੰ ਸਫਲਤਾ ਦਿਵਾਈ। ਜ਼ੀਰੋ 'ਤੇ ਆਊਟ ਹੁੰਦੇ ਹੀ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਆਪਣੇ ਨਾਮ ਸ਼ਰਮਨਾਕ ਰਿਕਾਰਡ ਦਰਜ ਕਰ ਲਿਆ।

ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ


ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਇਸ ਸਾਲ ਤਾਂ ਵੈਸੇ ਵੀ ਖੂਬ ਦੌੜਾਂ ਬਣਾਈਆਂ ਹਨ ਪਰ ਕਈ ਮੈਚਾਂ ਵਿਚ ਉਨ੍ਹਾਂ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਵਾਪਿਸ ਜਾਣਾ ਪਿਆ। ਇਸ ਸਾਲ ਬਾਬਰ ਆਜ਼ਮ 4 ਵਾਰ ਜ਼ੀਰੋ 'ਤੇ ਆਊਟ ਹੋਏ। ਇਕ ਸਾਲ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਦੇ ਮਾਮਲੇ ਵਿਚ ਬਾਬਰ ਆਜ਼ਮ ਨੇ ਵਸੀਮ ਅਕਰਮ ਤੇ ਇੰਜਮਾਮ ਉਲ ਹੱਕ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪਾਕਿਸਤਾਨ ਦੇ ਇਹ ਦੋਵੇਂ ਬੱਲੇਬਾਜ਼ ਵੀ 4 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।

ਇਹ ਖ਼ਬਰ ਪੜ੍ਹੋ- ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ


ਇਕ ਸਾਲ ਵਿਚ ਪਾਕਿਸਤਾਨੀ ਕਪਤਾਨ ਵਲੋਂ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ
4- ਵਸੀਮ ਅਕਰਮ (1993)
4- ਇੰਜਮਾਮ ਉਲ ਹੱਕ (2004)
4- ਬਾਬਰ ਆਜ਼ਮ (2021)


ਟੀ-20 ਵਿਸ਼ਵ ਕੱਪ ਤੋਂ ਬਾਅਦ ਬਾਬਰ ਆਜ਼ਮ ਦਾ ਫਾਰਮ
0, 
76,
13*, 
10, 
19, 
1, 

PunjabKesari


2021 ਵਿਚ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਜ਼ੀਰੋ
5- ਵਿਰਾਟ ਕੋਹਲੀ
4- ਬਾਬਰ ਆਜ਼ਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News