ਨਿਸ਼ਾਨੇਬਾਜ਼ੀ ਮਹਾਸੰਘ ਨੇ ਪੈਰਿਸ ਓਲੰਪਿਕ ਚੋਣ ਨੀਤੀ ’ਚ ਵੱਡਾ ਬਦਲਾਅ ਕਰਦੇ ਹੋਏ ਬੋਨਸ ਅੰਕ ਘਟਾਇਆ
Friday, Nov 17, 2023 - 02:15 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਰਾਸ਼ਟਰੀ ਰਾਈਫਲ ਮਹਾਸੰਘ (ਐੱਨ. ਆਰ. ਏ. ਆਈ.) 2024 ਪੈਰਿਸ ਓਲੰਪਿਕ ਲਈ ਆਪਣੀ ਚੋਣ ਨੀਤੀ ’ਚ ਇਕ ਵੱਡੀ ਸੋਧ ਕਰਦੇ ਹੋਏ ‘ਫਾਇਰ-ਆਰਮ’ ਲੜੀ ’ਚ ਓਲੰਪਿਕ ਕੋਟਾ ਜੇਤੂਆਂ ਲਈ ਸਿਰਫ 2 ਬੋਨਸ ਅੰਕ ਅਤੇ ‘ਏਅਰ ਗਨ’ ਨਿਸ਼ਾਨੇਬਾਜ਼ਾਂ ਨੂੰ ਇਕ ਬੋਨਸ ਅੰਕ ਦੇਣ ਦਾ ਪ੍ਰਬੰਧ ਰੱਖਿਆ ਹੈ। ਏਅਰ ਗਨ ’ਚ 10 ਮੀਟਰ ਦਾ ਮੁਕਾਬਲਾ (ਪਿਸਟਲ ਅਤੇ ਰਾਈਫਲ) ਹੁੰਦਾ ਹੈ, ਜਦੋਕਿ ਫਾਇਰ-ਆਰਮ ’ਚ 25 ਮੀਟਰ ਅਤੇ ਉਸ ਤੋਂ ਜ਼ਿਆਦਾ ਦੂਰੀ ਵਾਲੇ ਮੁਕਾਬਲੇ (ਪਿਸਟਲ ਅਤੇ ਰਾਈਫਲ) ਹੁੰਦੇ ਹਨ।
ਇਹ ਵੀ ਪੜ੍ਹੋ : CWC 23 : ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਫਾਈਨਲ 'ਚ ਭਾਰਤ ਨਾਲ ਹੋਵੇਗਾ ਮੁਕਾਬਲਾ
ਇਸ ਤੋਂ ਪਹਿਲਾਂ ਓਲੰਪਿਕ ਕੋਟਾ ਜੇਤੂ ਨੂੰ ਵਿਸ਼ਵ ਚੈਂਪੀਅਨਸ਼ਿਪ ’ਚ ਸੋਨੇ ਦਾ ਤਮਗਾ ਜਿੱਤਣ ’ਤੇ 10 ਬੋਨਸ ਅੰਕ ਮਿਲਦੇ ਸਨ, ਜਦੋਕਿ ਚੌਥੇ ਸਥਾਨ ’ਤੇ ਰਹਿਣ ਵਾਲੇ ਨੂੰ 5 ਅੰਕ ਮਿਲਦੇ ਸਨ। ਇਸੇ ਤਰ੍ਹਾਂ ਵਿਸ਼ਵ ਕੱਪ ’ਚ ਸੋਨੇ ਦਾ ਤਮਗਾ ਜੇਤੂ ਨੂੰ 6, ਚਾਂਦੀ ਤਮਗਾ ਜੇਤੂ ਨੂੰ 4 ਅਤੇ ਕਾਂਸੀ ਤਮਗਾ ਜੇਤੂ ਨੂੰ 2 ਬੋਨਸ ਅੰਕ ਦਿੱਤੇ ਜਾਂਦੇ ਸਨ। ਇਨ੍ਹਾਂ ਬੋਨਸ ਅੰਕਾਂ ਨਾਲ ਵਿਸ਼ਵ ਕੱਪ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਮੁਕਾਬਲਿਆਂ ’ਚ ਦੇਸ਼ ਲਈ ਕੋਟਾ ਸਥਾਨ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਹੋਰ ਓਲੰਪਿਕ ’ਚ ਹਿੱਸਾ ਲੈਣ ਦੇ ਇੱਛੁਕ ਹੋਰ ਖਿਡਾਰੀਆਂ ਦੀ ਤੁਲਨਾ ’ਚ ਕਾਫੀ ਲਾਭ ਮਿਲਦਾ ਹੈ।
ਅਜਿਹੇ ਖਿਡਾਰੀ ਓਲੰਪਿਕ ਲਈ ਟੀਮ ਦੀ ਚੋਣ ਕਰਨ ਵਾਸਤੇ ਟਰਾਇਲ ’ਚ ਉਸ ਫਰਕ ਦੀ ਪੂਰਤੀ ਨਹੀਂ ਕਰ ਪਾਉਂਦੇ ਸਨ। ਅਜਿਹੀ ਸਥਿਤੀ ’ਚ ਆਪਣੀ ਹੀ ਨੀਤੀ ਕਾਰਨ ਮਹਾਸੰਘ ਕੋਲ ਜ਼ਿਆਦਾ ਅੰਕ ਵਾਲੇ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ’ਚ ਭੇਜਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ। ਓਲੰਪਿਕ ਤੋਂ ਪਹਿਲਾਂ ਸਰਵਸ੍ਰੇਸ਼ਠ ਲੈਅ ’ਚ ਰਹਿਣ ਵਾਲੇ ਖਿਡਾਰੀਆਂ ਦੀ ਜਗ੍ਹਾ ਦੂਜੇ ਖਿਡਾਰੀਆਂ ਨੂੰ ਟੀਮ ’ਚ ਜਗ੍ਹਾ ਮਿਲ ਜਾਂਦੀ ਸੀ। ਪਿਛਲੇ 2 ਓਲੰਪਿਕ (2016 ਰਿਓ ਅਤੇ 2020 ਟੋਕੀਓ) ’ਚ ਨਿਸ਼ਾਨੇਬਾਜ਼ਾਂ ਦੇ ਤਮਗੇ ਨਾ ਜਿੱਤਣ ਕਾਰਨ ਐੱਨ. ਆਰ. ਏ. ਆਈ. ਨੇ ਨੀਤੀ ’ਚ ਸੋਧ ਕੀਤੀ ਹੈ।
ਇਹ ਵੀ ਪੜ੍ਹੋ : CWC 23 : ਹਾਰਦਿਕ ਦੇ ਸੱਟ ਦਾ ਸ਼ਿਕਾਰ ਹੋਣ 'ਤੇ ਟੀਮ 'ਚ ਆਏ ਸ਼ੰਮੀ, 6 ਮੈਚਾਂ 'ਚ ਹੀ ਬਣ ਗਏ ਸੁਪਰਸਟਾਰ
ਸੋਧੀ ਨੀਤੀ ਅਨੁਸਾਰ ਓਲੰਪਿਕ ਟਰਾਇਲ ’ਚ ਕੋਟਾ ਜੇਤੂਆਂ ਲਈ 4 ਟਰਾਇਲ ’ਚ 3 ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਔਸਤ ਅੰਕ ’ਚ ਬੋਨਸ ਅੰਕ ਨੂੰ ਜੋੜਿਆ ਜਾਵੇਗਾ। ਐੱਨ. ਆਰ. ਏ. ਆਈ. ਟਰਾਇਲ ਪ੍ਰਤੀਯੋਗਤਾ ਦਾ ਆਯੋਜਨ ਮਈ ’ਚ ਕਰੇਗਾ। ਐੱਨ. ਆਰ. ਏ. ਆਈ. ਸੰਚਾਲਨ ਕਮੇਟੀ ਨੇ ਬੁੱਧਵਾਰ ਨੂੰ ਆਪਣੀ ਬੈਠਕ ’ਚ ਫੈਸਲਾ ਕੀਤਾ ਕਿ ਆਖਰੀ ਔਸਤ ਸਕੋਰ (ਐੱਫ. ਏ. ਐੱਸ.) 4 ਟਰਾਇਲ ’ਚੋਂ 3 ਸਰਵਸ੍ਰੇਸ਼ਠ ਸਕੋਰ ਦਾ ਔਸਤ ਹੋਵੇਗਾ, ਜਿਸ ’ਚ ਬੋਨਸ ਅੰਕ ਜੋੜਿਆ ਜਾਵੇਗਾ। ਨਿਸ਼ਾਨੇਬਾਜ਼ਾਂ ’ਚ ਓਲੰਪਿਕ ਕੋਟਾ ਕਿਸੇ ਵਿਅਕਤੀ ਵੱਲੋਂ ਨਹੀਂ ਬਲਕਿ ਦੇਸ਼ ਵੱਲੋਂ ਜਿੱਤਿਆ ਜਾਂਦਾ ਹੈ।
ਐੱਨ. ਆਰ. ਏ. ਆਈ. ਤੋਂ ਜਾਰੀ ਬਿਆਨ ਮੁਤਾਬਕ,‘‘ਇਹ ਨੀਤੀ ਹਰੇਕ ਨਿਸ਼ਾਨੇਬਾਜ਼ ਨੂੰ ਆਖਰੀ ਔਸਤ ਸਕੋਰ (ਐੱਫ. ਏ. ਐੱਸ.) ਮਿਲਣ ’ਤੇ ਆਧਾਰਿਤ ਹੈ। ਐੱਫ. ਏ. ਐੱਸ. ਦਾ ਮੁਲਾਂਕਣ ਓਲੰਪਿਕ ਚੋਣ ਟਰਾਇਲ ਸਕੋਰ ਅਤੇ (ਓਲੰਪਿਕ) ਕੋਟਾ ਬੋਨਸ ਅੰਕ ਦਾ ਔਸਤ ਸਕੋਰ ਹੋਵੇਗਾ।’’ ਬਿਆਨ ਮੁਤਾਬਕ,‘‘ਇਹ (ਐੱਨ. ਆਰ. ਏ. ਆਈ. ਤਕਨੀਕੀ) ਕਮੇਟੀ ਓਲੰਪਿਕ ਕੋਟਾ ਸਥਾਨ ਜਿੱਤਣ ਦੀ ਖਿਡਾਰੀ ਦੀ ਨਿੱਜੀ ਉਪਲੱਬਧੀ ਨੂੰ ਗਵਾਉਣਾ ਨਹੀਂ ਚਾਹੁੰਦੀ ਹੈ। ਕੋਟਾ ਸਥਾਨ ਦਾ ਜੇਤੂ ਐੱਫ. ਏ. ਐੱਸ. ਦੀ ਗਣਨਾ ਕਰਦੇ ਸਮੇਂ ਕੋਟਾ ਅੰਕ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਇਸ ’ਚ ਫਾਇਰ ਆਰਮ ਮੁਕਾਬਲਾ (2 ਅੰਕ) ਅਤੇ ਏਅਰ ਗਨ ਮੁਕਾਬਲਾ (ਇਕ ਅੰਕ) ਸ਼ਾਮਲ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ