ਹੁਣ ਅਕਤੂਬਰ ''ਚ ਕੋਲਕਾਤਾ ਆਵੇਗਾ ਮਾਰਾਡੋਨਾ

07/24/2017 5:31:19 AM

ਕੋਲਕਾਤਾ— ਅਰਜਨਟੀਨਾ ਦੇ ਮਹਾਨ ਫੁੱਟਬਾਲਰ ਤੇ ਵਿਸ਼ਵ ਕੱਪ ਜੇਤੂ ਖਿਡਾਰੀ ਡਿਆਗੋ ਮਾਰਾਡੋਨਾ ਦਾ ਕੋਲਕਾਤਾ ਦੌਰਾ ਅੱਗੇ ਖਿਸਕ ਗਿਆ ਹੈ ਤੇ ਹੁਣ ਉਹ ਸਤੰਬਰ ਦੀ ਬਜਾਏ 2 ਤੋਂ 4 ਅਕਤੂਬਰ ਤੱਕ ਕੋਲਕਾਤਾ ਆਵੇਗਾ। ਦੁਨੀਆ ਦੇ ਸਭ ਤੋਂ ਮਸ਼ਹੂਰ ਫੁੱਟਬਾਲਰਾਂ ਵਿਚੋਂ ਇਕ ਮਾਰਾਡੋਨਾ ਨੇ ਦੱਸਿਆ ਕਿ ਉਹ ਹੁਣ ਦੋ ਅਕਤੂਬਰ ਨੂੰ ਕੋਲਕਾਤਾ ਆ ਰਿਹਾ ਹੈ। ਮਾਰਡੋਨਾ ਨੇ ਇੱਥੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਤੇ ਬੰਗਾਲ ਟਾਈਗਰ ਦੇ ਨਾਂ ਨਾਲ ਮਸ਼ਹੂਰ ਸੌਰਭ ਗਾਂਗੁਲੀ ਵਿਰੁੱਧ 19 ਸਤੰਬਰ ਨੂੰ ਦੋਸਤਾਨਾ ਫੁੱਟਬਾਲ ਮੈਚ ਫੋਰ ਯੂਨਿਟੀ ਖੇਡਣਾ ਸੀ ਪਰ ਹੁਣ ਉਹ ਮੈਚ ਦੋ ਅਕਤੂਬਰ ਨੂੰ ਖੇਡਿਆ ਜਾਵੇਗਾ।


Related News