ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਕਰਨਾ ਚਾਹੀਦੈ : ਪੀ. ਟੀ. ਊਸ਼ਾ

Monday, Oct 09, 2023 - 03:15 PM (IST)

ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਕਰਨਾ ਚਾਹੀਦੈ : ਪੀ. ਟੀ. ਊਸ਼ਾ

ਹਾਂਗਜ਼ੂ, (ਭਾਸ਼ਾ)–ਹਾਂਗਜ਼ੂ ਏਸ਼ੀਆਈ ਖੇਡਾਂ ਵਿਚ ਰਿਕਾਰਡ ਤਮਗੇ ਜਿੱਤਣ ਤੋਂ ਉਤਸ਼ਾਹਿਤ ਭਾਰਤੀ ਓਲੰਪਿਕ ਸੰਘ ਦੀ ਮੁਖੀ ਪੀ. ਟੀ. ਊਸ਼ਾ ਨੇ ਐਤਵਾਰ ਨੂੰ 2036 ਓਲੰਪਿਕ ਦੀ ਮੇਜ਼ਬਾਨੀ ਦੇ ਸਰਕਾਰ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਭਾਰਤ ਨੇ ਐਤਵਾਰ ਨੂੰ ਖਤਮ ਹੋਈਆਂ ਏਸ਼ੀਆਈ ਖੇਡਾਂ ਵਿਚ 28 ਸੋਨ ਸਮੇਤ 107 ਤਮਗੇ ਜਿੱਤੇ। ਪਿਛਲੀ ਵਾਰ ਭਾਰਤ ਨੇ 70 ਤਮਗੇ ਜਿੱਤੇ ਸਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਖਿਲਾਫ ਵਿਸਫੋਟਕ ਗੇਂਦਬਾਜ਼ੀ 'ਤੇ ਜਡੇਜਾ ਨੇ ਕਿਹਾ, 'ਮੈਂ ਇੱਥੋਂ ਦੇ ਹਾਲਾਤ ਜਾਣਦਾ ਹਾਂ'

ਊਸ਼ਾ ਨੇ ਕਿਹਾ,‘‘ਹਾਂਗਜ਼ੂ ਏਸ਼ੀਆਈ ਖੇਡਾਂ ਵਿਚ ਰਿਕਾਰਡਤੋੜ ਪ੍ਰਦਰਸ਼ਨ ਤੋਂ ਬਾਅਦ ਜੇਕਰ ਸਾਡੇ ਦੇਸ਼ ਦੇ ਖਿਡਾਰੀ, ਕੋਚ ਤੇ ਰਾਸ਼ਟਰੀ ਸੰਘ ਸਖਤ ਮਿਹਨਤ ਕਰਨ ਤਾਂ ਅਸੀਂ ਪੈਰਿਸ ਓਲੰਪਿਕ ਵਿਚ ਦੋਹਰੇ ਅੰਕ ਵਿਚ ਤਮਗੇ ਜਿੱਤ ਸਕਦੇ ਹਾਂ। ਸਰਕਾਰ ਭਾਰਤੀ ਖੇਡਾਂ ਤੇ ਖਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਦੇਸ਼ ਦੀਆਂ ਖੇਡਾਂ ਵਿਚ ਕਾਫੀ ਦਿਲਚਸਪੀ ਲੈ ਰਹੇ ਹਨ।’’ਊਸ਼ਾ ਨੇ ਕਿਹਾ ਕਿ ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਦਾਅਵਾ ਕਰਨਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News