ਹੁਣ ਨੇਪਾਲ ਦੀਆਂ ਟੀਮਾਂ ਨੂੰ ਭਾਰਤ ’ਚ ਟ੍ਰੇਨਿੰਗ ਦਿਵਾਉਣ ’ਚ ਮਦਦ ਕਰ ਸਕਦੈ BCCI

Saturday, Feb 03, 2024 - 06:46 PM (IST)

ਹੁਣ ਨੇਪਾਲ ਦੀਆਂ ਟੀਮਾਂ ਨੂੰ ਭਾਰਤ ’ਚ ਟ੍ਰੇਨਿੰਗ ਦਿਵਾਉਣ ’ਚ ਮਦਦ ਕਰ ਸਕਦੈ BCCI

ਨਵੀਂ ਦਿੱਲੀ–ਬੀ. ਸੀ. ਸੀ. ਆਈ.(ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਤਕਰੀਬਨ ਇਕ ਦਹਾਕੇ ਤੋਂ ਅਫਗਾਨਿਸਤਾਨ ਕ੍ਰਿਕਟ ਦੀ ਮਦਦ ਕਰਦਾ ਰਿਹਾ ਹੈ ਤੇ ਹੁਣ ਦੱਖਣੀ ਏਸ਼ੀਆਈ ਖੇਤਰ ਵਿਚ ਮਜ਼ਬੂਤ ਕ੍ਰਿਕਟ ਮਾਹੌਲ ਬਣਾਈ ਰੱਖਣ ਦੇ ਟੀਚੇ ਨਾਲ ਨੇਪਾਲ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਬੁਨਿਆਦੀ ਢਾਂਚੇ ਤੇ ਟ੍ਰੇਨਿੰਗ ਸਬੰਧੀ ਸਹਾਇਤਾ ਦੇਣ ਲਈ ਤਿਆਰ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਪੂਰੀ ਸੰਭਾਵਨਾ ਹੈ ਕਿ ਨੇਪਾਲ ਦੀ ਸੀਨੀਅਰ ਰਾਸ਼ਟਰੀ ਟੀਮ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਖੇਡਣ ਲਈ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਵਿਚ ਟ੍ਰੇਨਿੰਗ ਕਰ ਸਕਦੀ ਹੈ ਤੇ ਕੁਝ ਅਭਿਆਸ ਮੈਚ ਵੀ ਖੇਡ ਸਕਦੀ ਹੈ।
ਨੇਪਾਲ ਕ੍ਰਿਕਟ ਸੰਘ (ਸੀ. ਏ. ਐੱਨ.) ਦੇ ਮੁਖੀ ਚਤੁਰ ਬਹਾਦੁਰ ਨੇ ਸ਼ੁੱਕਰਵਾਰ ਨੂੰ ਮਹਿਲਾਵਾਂ ਦੀ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਮੀਟਿੰਗ ਦੌਰਾਨ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿਚ ਉਸ ਨੇ ਆਪਣੇ ਦੇਸ਼ ਦੇ ਉੱਭਰਦੇ ਕ੍ਰਿਕਟਰਾਂ ਨੂੰ ‘ਗੇਮ ਟਾਈਮ’ ਤੇ ਬੁਨਿਆਦੀ ਢਾਂਚੇ ਲਈ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਨੂੰ ਨੇਪਾਲ ਵਿਚ ਇਸ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਨਹੀਂ ਹੁੰਦੀਆਂ।
ਨੇਪਾਲ ਵਿਚ ਕ੍ਰਿਕਟ ਦੇ ਪ੍ਰਤੀ ਕਾਫੀ ਜ਼ਿਆਦਾ ਜਨੂਨ ਹੈ ਤੇ ਜਦੋਂ ਵੀ ਰਾਸ਼ਟਰੀ ਟੀਮ ਇਕ ਮੈਚ ਖੇਡਦੀ ਹੈ ਤਾਂ ਸਟੇਡੀਅਮ ਖਚਾਖਚ ਭਰੇ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Aarti dhillon

Content Editor

Related News