ਨੋਵਾਕ ਜੋਕੋਵਿਚ ਮੈਡ੍ਰਿਡ ਓਪਨ ਦੇ ਸੈਮੀਫਾਈਨਲ ''ਚ

Saturday, May 07, 2022 - 01:52 PM (IST)

ਨੋਵਾਕ ਜੋਕੋਵਿਚ ਮੈਡ੍ਰਿਡ ਓਪਨ ਦੇ ਸੈਮੀਫਾਈਨਲ ''ਚ

ਮੈਡ੍ਰਿਡ- ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਹਿਊਬਰਟ ਹੁਰਕਾਜ ਨੂੰ ਸਿੱਧੇ ਸੈੱਟ 'ਚ ਹਰਾ ਕੇ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਮੈਡ੍ਰਿਡ 'ਚ ਤਿੰਨ ਵਾਰ ਦੇ ਚੈਂਪੀਅਨ ਜੋਕੋਵਿਚ ਨੇ ਕੁਆਰਟਰ ਫਾਈਨਲ 'ਚ 6-3, 6-4 ਨਾਲ ਜਿੱਤ ਦਰਜ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ।

ਸ਼ੁੱਕਰਵਾਰ ਨੂੰ ਇਕ ਹੋਰ ਮੁਕਾਬਲੇ 'ਚ ਰਾਫੇਲ ਨਡਾਲ ਦਾ ਸਾਹਮਣਾ ਕਾਰਲੋਸ ਅਲਕਾਰੇਜ ਨਾਲ ਹੋਵੇਗਾ ਤੇ ਦਰਸ਼ਕਾਂ ਨੂੰ ਸਪੇਨ ਦੀਆਂ 2 ਪੀੜ੍ਹੀਆਂ ਦਰਮਿਆਨ ਹੋਣ ਵਾਲੇ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 35 ਸਾਲਾ ਨਡਾਲ ਰਿਕਾਰਡ 21 ਗ੍ਰੈਂਡ ਸਲੈਮ ਖ਼ਿਤਾਬ ਜਿੱਤ ਚੁੱਕੇ ਹਨ ਜਦਕਿ ਸਪੇਨ 'ਚ ਕਈ ਲੋਕਾਂ ਨੂੰ 19 ਸਾਲਾ ਅਲਕਾਰੇਜ ਉਨ੍ਹਾਂ ਦੇ ਸੰਭਾਵਿਤ ਉਤਰਾਧਿਕਾਰੀ ਨਜ਼ਰ ਆਉਂਦੇ ਹਨ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਕਿਹਾ ਕਿ ਉਹ ਨਡਾਲ ਤੇ ਅਲਕਾਰੇਜ ਦਰਮਿਆਨ ਹੋਣ ਵਾਲੇ ਮੁਕਾਬਲੇ ਨੂੰ ਦੇਖਣਗੇ।


author

Tarsem Singh

Content Editor

Related News