ਨੋਵਾਕ ਜੋਕੋਵਿਚ ਮੁੜ ਬਣੇ ਨੰਬਰ-1 ਟੈਨਿਸ ਖਿਡਾਰੀ, ਆਗਰ-ਐਲੀਆਸੇਮ ਨੂੰ ਹਰਾਇਆ
Saturday, May 14, 2022 - 06:29 PM (IST)
ਰੋਮ- ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਕੈਨੇਡਾ ਦੇ ਫੇਲਿਕਸ ਆਗਰ-ਐਲੀਆਸੇਮ ਨੂੰ ਇਟਾਲੀਅਨ ਓਪਨ ਦੇ ਕੁਆਰਟਰ ਫਾਈਨਲ 'ਚ ਹਰਾ ਕੇ ਏ. ਟੀ. ਪੀ. ਲਾਈਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਪਰਤ ਆਏ ਹਨ। ਜੋਕੋਵਿਚ ਨੇ ਸ਼ੁੱਕਰਵਾਰ ਨੂੰ ਆਗਰ ਐਲੀਆਸੇਮ ਨੂੰ 7-5, 7-6 (1) ਨਾਲ ਹਰਾਇਆ ਤੇ 370ਵੇਂ ਹਫ਼ਤੇ ਲਈ ਪੁਰਸ਼ ਟੈਨਿਸ ਦੇ ਸਿਖਰ 'ਤੇ ਆਪਣੀ ਜਗ੍ਹਾ ਪੱਕੀ ਕੀਤੀ।
ਇਹ ਵੀ ਪੜ੍ਹੋ : ਅੰਬਾਤੀ ਰਾਇਡੂ ਨੇ ਟਵਿੱਟਰ 'ਤੇ ਕੀਤਾ IPL ਤੋਂ ਸੰਨਿਆਸ ਲੈਣ ਦਾ ਐਲਾਨ, ਬਾਅਦ 'ਚ ਡਿਲੀਟ ਕੀਤਾ ਟਵੀਟ
ਜੋਕੋਵਿਚ ਨੇ ਕੁਆਰਟਰ ਫਾਈਨਲ ਜਿੱਤਣ ਦੇ ਬਾਅਦ ਕਿਹਾ ਕਿ ਮੈਨੂੰ ਲੱਗਾ ਕਿ ਇਹ ਇਕ ਉੱਚ ਪੱਧਰੀ ਮੈਚ ਸੀ। ਉਨ੍ਹਾਂ ਨੇ ਖੇਡ ਦੇ ਪੱਧਰ ਨੂੰ ਵਧਾਇਆ ਤੇ ਮੈਨੂੰ ਲਗਾਤਾਰ ਚੰਗਾ ਖੇਡ ਖੇਡਣਾ ਪਿਆ। ਮੈਨੂੰ ਲੱਗ ਕਿ ਮੈਂ ਮੈਚ ਬਹੁਤ ਛੇਤੀ ਖ਼ਤਮ ਕਰ ਦੇਵਾਂਗਾ ਪਰ ਮੈਚ 'ਚ ਵਾਪਸੀ ਲਈ ਉਨ੍ਹਾਂ ਨੂੰ ਸਿਹਰਾ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ : ਲਵਲੀਨਾ ਬਾਹਰ, ਪੂਜਾ ਕੁਆਰਟਰ ਫਾਈਨਲ 'ਚ
ਇਸ ਹਫ਼ਤੇ ਦੀ ਸ਼ੁਰੂਆਤ 'ਚ 600 ਅੰਕ ਡਿੱਗ ਕੇ ਜੋਕੋਵਿਚ ਲਾਈਵ ਰੈਂਕਿੰਗ ਚਾਰਟ 'ਚ ਮੌਜੂਦਾ ਯੂ. ਐੱਸ. ਓਪਨ ਚੈਂਪੀਅਨ ਰੂਸ ਦੇ ਡੇਨੀਅਲ ਮੇਦਵੇਦੇਵ ਤੋਂ ਪਿੱਛੇ ਦੂਜੇ ਸਥਾਨ 'ਤੇ ਖ਼ਿਸਕ ਗਏ ਸਨ। ਇਟਲੀ ਦੀ ਰਾਜਧਾਨੀ 'ਚ ਸੈਮੀਫਾਈਨਲ 'ਚ ਪੁੱਜਣ ਲਈ 360 ਅੰਕ ਜੋੜ ਜੋਕੋਵਿਚ ਨੇ ਹੁਣ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਸ਼ਨੀਵਾਰ ਨੂੰ ਜੋਕੋਵਿਚ ਨਾਰਵੇ ਦੇ ਕੈਸਪਰ ਰੂਡ ਦੇ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ 'ਚ ਆਪਣੀ 1000ਵੀਂ ਟੂਰ-ਪੱਧਰੀ ਜਿੱਤ ਦੀ ਭਾਲ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।