ਅਜੇ ਫੈਸਲਾ ਨਹੀਂ ਕੀਤਾ, ਕਦੋ ਸੰਨਿਆਸ ਲਵਾਂਗਾ : ਸ਼ੇਤਰੀ

Thursday, Jan 23, 2020 - 08:42 PM (IST)

ਅਜੇ ਫੈਸਲਾ ਨਹੀਂ ਕੀਤਾ, ਕਦੋ ਸੰਨਿਆਸ ਲਵਾਂਗਾ : ਸ਼ੇਤਰੀ

ਪੁਣੇ— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਜੇ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਦੋ ਸੰਨਿਆਸ ਲੈਣਗੇ, ਹਾਲਾਂਕਿ ਦੇਸ਼ ਦੇ ਲਈ ਉਹ ਜ਼ਿਆਦਾ ਮੈਚ ਨਹੀਂ ਖੇਡਣਗੇ। 35 ਸਾਲ ਦੇ ਸ਼ੇਤਰੀ ਨੇ ਹਾਲ ਹੀ 'ਚ ਕਿਹਾ ਸੀ ਕਿ ਰਾਸ਼ਟਰੀ ਟੀਮ ਦੇ ਨਾਲ ਖੇਡਣ ਦੇ ਲਈ ਮੇਰੇ ਕੋਲ ਜ਼ਿਆਦਾ ਮੈਚ ਨਹੀਂ ਬਚੇ ਹਨ ਇਸ ਲਈ ਇਹ ਖੁਦ ਦੇ ਲਈ ਲੰਮੇ ਸਮੇਂ ਦਾ ਟੀਚਾ ਨਿਰਧਾਰਿਤ ਨਹੀਂ ਕਰੇਗਾ। ਸ਼ੇਤਰੀ ਨੇ ਕਿਹਾ ਕਿ ਮੈਂ ਆਪਣੇ ਕਰੀਅਰ ਦੇ ਦੂਜੇ ਪਾਸੇ ਹਾਂ। ਮੈਂ ਆਪਣੇ ਦੇਸ਼ ਦੇ ਲਈ 112 ਮੈਚ ਖੇਡ ਲਏ ਹਨ ਤੇ ਮੈਂ 250 ਮੈਚ ਨਹੀਂ ਖੇਡਾਂਗਾ। ਮੇਰਾ ਮਤਲਬ ਇਹੀ ਸੀ ਕਿ ਮੇਰੇ ਕੋਲ ਖੇਡਣ ਦੇ ਲਈ ਜ਼ਿਆਦਾ ਮੈਚ ਨਹੀਂ ਬਚੇ ਹਨ। ਮੈਂ ਨਹੀਂ ਜਾਣਦਾ ਕਿ ਕਦੋ ਖੇਡਣਾ ਬੰਦ ਕਰ ਦੇਵਾ ਪਰ ਮੈਨੂੰ ਇਹ ਖੇਡ ਪਸੰਦ ਹੈ।


author

Gurdeep Singh

Content Editor

Related News