ਭਾਰਤ ਨਹੀਂ ਸਗੋਂ ਇਹ ਟੀਮ ਜਿੱਤੇਗੀ ਵਰਲਡ ਕੱਪ 2019 ਦਾ ਖਿਤਾਬ : ਪੌਂਟਿੰਗ
Saturday, Jul 06, 2019 - 12:59 PM (IST)

ਨਵੀਂ ਦਿੱਲੀ : ਵਰਲਡ ਕੱਪ ਵਿਚ ਹੁਣ ਤੱਕ 41 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਦਿਨਾ ਵਰਲਡ ਕੱਪ ਨੂੰ ਲੈ ਕੇ ਗੱਲ ਕਰੀਏ ਤਾਂ ਟੀਮਾਂ ਇਸ ਖਿਤਾਬ ਨੂੰ ਜਿੱਤਣ ਲਈ ਕਾਫੀ ਮਿਹਨਤ ਕਰ ਰਹੀਆਂ ਹਨ। ਇਸ ਸਮੇਂ ਪੁਆਈਂਟ ਟੇਬਲ ਵਿਚ ਆਸਟਰੇਲੀਆ ਚੋਟੀ 'ਤੇ ਬਣੀ ਹੋਈ ਹੈ। ਉੱਥੇ ਹੀ ਭਾਰਤ ਦੂਜੇ, ਇੰਗਲੈਂਡ ਤੀਜੇ ਅਤੇ ਨਿਊਜ਼ੀਲੈਂਡ ਟੀਮ ਚੌਥੇ 'ਤੇ ਸ਼ਾਮਲ ਹੈ। ਕ੍ਰਿਕਟ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵਰਲਡ ਕੱਪ ਇੰਗਲੈਂਡ ਜਾਂ ਭਾਰਤ ਜਿੱਤੇਗਾ।
ਆਸਟਰੇਲੀਆ ਦੇ ਸਾਬਕਾ ਮਹਾਨ ਖਿਡਾਰੀ ਮੰਨੇ ਜਾਣ ਵਾਲੇ ਰਿੱਕੀ ਪੌਂਟਿੰਗ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਇਸ ਵਾਰ ਵਰਲਡ ਕੱਪ ਇੰਗਲੈਂਡ ਦੀ ਟੀਮ ਜਿੱਤ ਸਕਦੀ ਹੈ। ਇਗਲੈਂਡ ਨੇ ਇਸ ਵਰਲਡ ਕੱਪ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਵਰਲਡ ਕੱਪ ਇੰਗਲੈਂਡ ਦੇ ਕਬਜੇ ਵਿਚ ਜਾਵੇਗਾ। ਉੱਥੇ ਹੀ ਵਰਲਡ ਕੱਪ ਖਿਤਾਬ 3 ਵਾਰ ਜਿੱਤਣ ਵਾਲੇ 44 ਸਾਲਾ ਖਿਡਾਰੀ ਪੌਂਟਿੰਗ ਨੇ ਕਿਹਾ, ''ਇੰਗਲੈਂਡ ਤੋਂ ਇਲਾਵਾ ਆਸਟਰੇਲੀਆ ਵੀ ਇਸ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਹੈ। ਮੈਂ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਇਸ ਟੀਮ ਦਾ ਕੋਚ ਹਾਂ। ਮੈਨੂੰ ਲਗਦਾ ਹੈ ਕਿ ਇੰਗਲੈਂਡ ਦੇ ਹਾਲਾਤ ਸਾਡੇ ਖਿਡਾਰੀਆਂ ਦੇ ਮੁਤਾਬਕ ਹਨ।''