ਨਾਟ ਆਊਟ ਸੀ ਕੋਹਲੀ, ਅੰਪਾਇਰ ਦਾ ਸਿੰਗਨਲ ਦੇਖੇ ਬਿਨ੍ਹਾਂ ਗਏ ਪਵੇਲੀਅਨ (ਵੀਡੀਓ)
Sunday, Jun 16, 2019 - 10:50 PM (IST)

ਮੈਨਚੈਸਟਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਪਾਕਿਸਤਾਨ ਵਿਰੁੱਧ ਖੇਡੇ ਗਏ ਮਹੱਤਵਪੂਰਨ ਮੈਚ 'ਚ ਸ਼ਾਨਦਾਰ 77 ਦੌੜਾਂ ਬਣਾਈਆਂ। ਇਹ ਪਾਰੀ ਹੋਰ ਅੱਗੇ ਵਧ ਸਕਦੀ ਸੀ ਜੇਕਰ ਵਿਰਾਟ ਕੋਹਲੀ ਪਾਕਿ ਗੇਂਦਬਾਜ਼ ਮੁਹੰਮਦ ਆਮਿਰ ਦੀ ਗੇਂਦ 'ਤੇ ਖੁਦ ਨੂੰ ਆਊਟ ਮੰਨ ਪਵੇਲੀਅਨ ਵੱਲ ਨਾ ਆਉਂਦੇ ਤਾਂ। ਦਰਅਸਲ 48ਵੇਂ ਓਵਰ 'ਚ ਕੋਹਲੀ ਨੇ ਆਮਿਰ ਦੀ ਗੇਂਦ 'ਤੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਗੇਂਦ ਵਿਕਟਕੀਪਰ ਸਰਫਰਾਜ ਅਹਿਮਦ ਕੋਲ ਚੱਲ ਗਈ, ਗੇਂਦਬਾਜ਼ ਨੇ ਕੈਚ ਆਊਟ ਦੀ ਅਪੀਲ ਕੀਤੀ ਸੀ।
ਇਸ ਦੌਰਾਨ ਕੋਹਲੀ ਬਿਨ੍ਹਾਂ ਅੰਪਾਇਰ ਦਾ ਸਿੰਗਨਲ ਦੇਖੇ ਹੀ ਪਵੇਲੀਅਨ ਵੱਲ ਚੱਲ ਗਏ। ਬਾਅਦ 'ਚ ਜਦੋਂ ਹਾਕ ਆਈ ਵੱਲ ਸਨੀਕੋਮੀਟਰ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਗੇਂਦ ਦਾ ਕਿਨਾਰਾ ਨਹੀਂ ਲੱਗਿਆ ਸੀ। ਕ੍ਰਿਕਟ ਫੈਨਸ ਨੂੰ ਜਦੋਂ ਪਤਾ ਲੱਗਿਆ ਕਿ ਕੋਹਲੀ ਨਾਟ ਆਊਟ ਸੀ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਜ਼ਿਕਰਯੋਗ ਹੈ ਕਿ ਇਸ ਮੈਚ 'ਚ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕਰੀਅਰ ਦੀਆਂ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ।