ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ

Sunday, Apr 04, 2021 - 08:29 PM (IST)

ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ

ਚੇਨਈ– ਟੈਸਟ ਮਾਹਿਰ ਦੇ ਰੂਪ ਵਿਚ ਚੇਤੇਸ਼ਵਰ ਪੁਜਾਰਾ ਦੇ ਵੱਕਾਰ ਦੇ ਕਾਰਨ ਪਿਛਲੇ ਕੁਝ ਸਾਲਾਂ ਵਿਚ ਉਸ ਨੂੰ ਆਈ. ਪੀ. ਐੱਲ. ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਤੀਜੇ ਨੰਬਰ ’ਤੇ ਖੇਡਣ ਵਾਲਾ ਇਹ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਤੋਂ ਸਬਕ ਸਿੱਖਣ ਤੋਂ ਬਾਅਦ ਹੁਣ ਆਗਾਮੀ ਸੈਸ਼ਨ ਵਿਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਲੋਂ ਛਾਪ ਛੱਡਣ ਨੂੰ ਬੇਤਾਬ ਹੈ। ਕਈ ਸਾਲਾਂ ਤਕ ਆਈ. ਪੀ. ਐੱਲ. ਨਿਲਾਮੀ ਵਿਚ ਨਾ ਵਿਕਣ ਵਾਲੇ ਪੁਜਾਰਾ ਨੂੰ ਇਸ ਸਾਲ ਸੀ. ਐੱਸ. ਕੇ. ਨੇ 50 ਲੱਖ ਰੁਪਏ ਦੇ ਉਸਦੇ ਬੇਸ ਪ੍ਰਾਇਜ਼ ’ਤੇ ਖਰੀਦਿਆ ਤੇ ਉਹ ਖੇਡ ਦੇ ਸਭ ਤੋਂ ਛੋਟੇ ਸਵਰੂਪ ਦੇ ਪ੍ਰਤੀ ਬਦਲੀ ਹੋਈ ਮਾਨਸਿਕਤਾ ਤੇ ਰਵੱਈਏ ਦੇ ਨਾਲ ਖੇਡਣ ਨੂੰ ਤਿਆਰ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ


ਪਾਵਰ ਹਿਟਰ (ਵੱਡੀਆਂ ਸ਼ਾਟਾਂ ਖੇਡਣ ਵਾਲਾ ਖਿਡਾਰੀ) ਨਾ ਹੋਣ ਦੇ ਕਾਰਨ ਹਮੇਸ਼ਾ ਪੁਜਾਰਾ ਦੀ ਸਟ੍ਰਾਈਕ ਰੇਟ ’ਤੇ ਸਵਾਲ ਉਠਦੇ ਰਹੇ ਹਨ ਤੇ ਉਸ ਨੇ ਕਿਹਾ ਕਿ ਉਹ ਇਸ ਵਿਚ ਸੁਧਾਰ ਕਰਨ ਲਈ ਰਾਸ਼ਟਰੀ ਟੀਮ ਦੇ ਆਪਣੇ ਕਪਤਾਨ ਕੋਹਲੀ ਤੇ ਉਪ ਕਪਤਾਨ ਰੋਹਿਤ ਦੀ ਤਰ੍ਹਾਂ ਟਾਈਮਿੰਗ ’ਤੇ ਨਿਰਭਰ ਕਰੇਗਾ। ਪੁਜਾਰਾ ਨੇ ਕਿਹਾ,‘‘ਜਦੋਂ ਗੱਲ ਸਟ੍ਰਾਈਕ ਰੇਟ ਦੀ ਆਉਂਦੀ ਹੈ ਤਾਂ ਮੈਂ ਸਹਿਮਤ ਹਾਂ ਕਿ ਮੈਂ ਪਾਵਰ ਹਿਟਰ ਨਹੀਂ ਹਾਂ ਪਰ ਨਾਲ ਹੀ ਤੁਸੀਂ ਵਿਰਾਟ ਵਰਗੇ ਖਿਡਾਰੀਆਂ ਤੋਂ ਸਿੱਖਦੇ ਹੋ। ਰੋਹਿਤ, ਉਹ ਪੂਰੀ ਤਰ੍ਹਾਂ ਨਾਲ ਪਾਵਰ ਹਿਟਰ ਨਹੀਂ ਹੈ ਪਰ ਗੇਂਦ ਨੂੰ ਸਭ ਤੋਂ ਚੰਗੀ ਟਾਈਮਿੰਗ ਦੇ ਨਾਲ ਮਾਰਨ ਵਾਲੇ ਖਿਡਾਰੀਆਂ ਵਿਚੋਂ ਇਕ ਹੈ, ਜਿਸ ਨੂੰ ਸੀਮਤ ਓਵਰਾਂ ਦੇ ਸਵਰੂਪ ਵਿਚ ਮੈਂ ਦੇਖਿਆ ਹੈ।’’

PunjabKesari
ਪੁਜਾਰਾ ਨੇ ਕਿਹਾ,‘‘ਤੁਸੀਂ ਕੇਨ ਵਿਲੀਅਮਸਨ ਵਰਗੇ ਖਿਡਾਰੀ ਤੋਂ ਵੀ ਸਿੱਖਦੇ ਹੋ। ਇੱਥੋਂ ਤਕ ਕਿ ਸਟੀਵ ਸਮਿਥ ਤੋਂ ਵੀ। ਇਹ ਸਾਰੇ ਸਿਰਫ ਚੰਗੀ ਕ੍ਰਿਕਟ ਸ਼ਾਟ ਲਾ ਕੇ ਦੌੜ ਬਣਾਉਂਦੇ ਹਨ ਤੇ ਨਾਲ ਹੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।’’ ਉਸ ਨੇ ਕਿਹਾ,‘‘ਮੇਰੀ ਵੀ ਇਹ ਮਾਨਸਿਕਤਾ ਹੈ ਕਿ ਜੇਕਰ ਮੈਨੂੰ ਸਫਲ ਹੋਣਾ ਹੈ ਤਾਂ ਮੈਨੂੰ ਵੀ ਕੁਝ ਨਵਾਂ ਕਰਨਾ ਪਵੇਗਾ ਪਰ ਨਾਲ ਹੀ ਤੁਸੀਂ ਸਟੀਕ ਕ੍ਰਿਕਟ ਸ਼ਾਟ ਖੇਡ ਕੇ ਵੀ ਦੌੜਾਂ ਬਣਾ ਸਕਦੇ ਹੋ। ਤੁਹਾਨੂੰ ਆਪਣੀ ਸ਼ਾਟ ਨੂੰ ਤਾਕਤਵਰ ਬਣਾਉਣ ਦੀ ਲੋੜ ਹੈ,ਮੈਂ ਇਸ ਤੋਂ ਇਨਕਾਰ ਨਹੀਂ ਕਰਦਾ ਪਰ ਨਾਲ ਹੀ ਮੈਨੂੰ ਲੱਗਦਾ ਹੈ ਕਿ ਕ੍ਰਿਕਟ ਦੀ ਸਮਝ ਹੀ ਤੁਹਾਡਾ ਸਭ ਤੋਂ ਮਜ਼ਬੂਤ ਪੱਖ ਹੈ।’’

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News