ਕੋਰੋਨਾ ਵਾਇਰਸ ਦੇ ਕਾਰਨ 9 ਖਿਡਾਰੀਆਂ ਦੇ ਨਾਲ ਉਤਰੀ ਪੁਰਤਗਾਲ ਦੀ ਕਲੱਬ ਟੀਮ
Monday, Nov 29, 2021 - 02:45 AM (IST)

ਲਿਸਬਨ- ਪੁਰਤਗਾਲ ਦਾ ਕਲੱਬ ਬੇਲੇਨੇਨਸੇਸ ਆਪਣੀ ਟੀਮ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਸ਼ਨੀਵਾਰ ਨੂੰ ਬੇਨਫਿਕਾ ਵਿਰੁੱਧ ਫੁੱਟਬਾਲ ਲੀਗ ਮੈਚ ਵਿਚ 9 ਖਿਡਾਰੀਆਂ ਦੇ ਨਾਲ ਉਤਰੀ। ਹਾਫ ਦੇ ਤੁਰੰਤ ਬਾਅਦ ਇਸ ਮੁਕਾਬਲੇ ਨੂੰ ਰੋਕ ਦਿੱਤਾ। ਬੇਨਫਿਕਾ ਵਿਰੁੱਧ ਦੋ ਘੱਟ ਖਿਡਾਰੀਆਂ ਦੇ ਨਾਲ ਉਤਰੀ ਬੇਲੇਨਸੇਸ ਦੀ ਟੀਮ ਜਲਦ ਹੀ ਪਿਛੜ ਗਈ। ਬੇਨਫਿਕਾ ਨੇ ਪਹਿਲੇ ਹਾਫ ਵਿਚ ਹੀ 7-0 ਦੀ ਬੜ੍ਹਤ ਬਣਾ ਲਈ ਸੀ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ
ਦੂਜੇ ਹਾਫ ਦੀ ਸ਼ੁਰੂਆਤ ਦੇ ਤੁਰੰਤ ਬਾਅਦ ਰੈਫਰੀ ਨੇ ਮੈਚ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਕਿਉਂਕਿ ਬੇਲੇਨੇਨਸੇਸ ਦੀ ਟੀਮ ਸਿਰਫ 7 ਖਿਡਾਰੀਆਂ ਨੂੰ ਮੈਦਾਨ 'ਤੇ ਉਤਾਰ ਸਕੀ ਤੇ ਫਿਰ ਇਕ ਹੋਰ ਖਿਡਾਰੀ ਦੇ ਜ਼ਖਮੀ ਹੋਣ ਦੇ ਕਾਰਨ ਟੀਮ ਕੋਲ ਸਿਰਫ 6 ਖਿਡਾਰੀਆਂ ਰਹਿ ਗਏ। ਫੁੱਟਬਾਲ ਦੇ ਨਿਯਮਾਂ ਅਨੁਸਾਰ ਜਦੋਂ ਤੱਕ ਕਿਸੇ ਟੀਮ ਵਿਚ ਗੋਲਕੀਪਰ ਸਮੇਤ ਸੱਤ ਖਿਡਾਰੀ ਮੌਜੂਦ ਹਨ ਤਦ ਤੱਕ ਮੈਚ ਜਾਰੀ ਰਹੇਗਾ। ਕਲੱਬ ਦੇ ਮੁੱਖ ਰੂਈ ਪੇਡ੍ਰੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਟੀਮ ਦੇ ਕਮਜ਼ੋਰ ਹੋਣ ਦੇ ਬਾਵਜੂਦ ਉਸਦੇ ਕਲੱਬ ਨੇ ਮੈਚ ਨੂੰ ਮੁਲਤਵੀ ਕਰਨ ਦੀ ਮੰਗ ਨਹੀਂ ਕੀਤੀ ਸੀ।
ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।