ਨੌਰੀ ਤੇ ਬਾਡੋਸਾ ਨੇ ਪਹਿਲੀ ਵਾਰ ਇੰਡੀਅਨ ਵੇਲਸ ਖ਼ਿਤਾਬ ਜਿੱਤਿਆ

Monday, Oct 18, 2021 - 12:21 PM (IST)

ਨੌਰੀ ਤੇ ਬਾਡੋਸਾ ਨੇ ਪਹਿਲੀ ਵਾਰ ਇੰਡੀਅਨ ਵੇਲਸ ਖ਼ਿਤਾਬ ਜਿੱਤਿਆ

ਇੰਡੀਅਨ ਵੇਲਸ- ਕਈ ਵੱਡੇ ਖਿਡਾਰੀਆਂ ਨੇ ਕੋਰੋਨਾ ਮਹਾਮਾਰੀ ਕਾਰਨ ਦੇਰ ਨਾਲ ਆਯੋਜਿਤ ਬੀ. ਐੱਨ. ਪੀ. ਪਰਿਬਾਸ ਓਪਨ 'ਚ ਹਿੱਸਾ ਨਹੀਂ ਲਿਆ ਤਾਂ ਕਈ ਵੱਡੇ ਨਾਂ ਉਲਟਫੇਰ ਦਾ ਸ਼ਿਕਾਰ ਹੋ ਗਏ। ਸਿੱਟੇ ਵਜੋਂ ਦੋ ਅਜਿਹੇ ਖਿਡਾਰੀ ਚੈਂਪੀਅਨ ਬਣੇ ਜੋ ਵਰਲਡ ਰੈਂਕਿੰਗ 'ਚ ਚੋਟੀ ਦੇ 25 'ਚ ਵੀ ਨਹੀਂ ਹਨ। ਬ੍ਰਿਟੇਨ ਦੇ ਕੈਮਰਨ ਨੌਰੀ ਨੇ ਨਿਕੋਲੋਜ਼ ਬਾਸਿਲਾਸ਼ਿਵਲੀ ਨੂੰ 3-6, 6-4, 6-1 ਨਾਲ ਹਰਾ ਕੇ ਪੁਰਸ਼ ਸਿੰਗਲ ਖ਼ਿਤਾਬ ਜਿੱਤਿਆ।

ਦੂਜੇ ਪਾਸੇ ਸਪੇਨ ਦੀ ਪਾਊਲਾ ਬਾਡੋਸਾ ਨੇ ਵਿਕਟੋਰੀਆ ਅਜ਼ਾਰੇਂਕਾ ਨੂੰ 7-6, 2-6, 7-6 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਉਹ ਪਹਿਲੀ ਵਾਰ ਖੇਡਦੇ ਹੋਏ ਇਹ ਟੂਰਨਾਮੈਂਟ ਜਿੱਤਣ ਵਾਲੀ ਤੀਜੀ ਮਹਿਲਾ ਬਣ ਗਈ। ਨੋਵਾਕ ਜੋਕੋਵਿਚ, ਰਾਫੇਲ ਨਡਾਲ, ਰੋਜਰ ਫੈਡਰਰ, ਨਾਓਮੀ ਓਸਾਕਾ ਤੇ ਸੇਰੇਨਾ ਵਿਲੀਅਮਸ ਨੇ ਇਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਏ ਸਨ। ਜਦਕਿ ਦਾਨਿਲ ਮੇਦਵੇਦੇਵ , ਕੈਰੋਲਿਨਾ ਪਲਿਸਕੋਵਾ ਜਿਹੇ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਉਲਟਫੇਰ ਦਾ ਸ਼ਿਕਾਰ ਹੋ ਗਏ।

ਨੌਰੀ ਤੇ ਬਾਡੋਸਾ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ ਤੇ 12 ਲੱਖ ਡਾਲਰ ਵੀ ਆਪਣੀ ਝੋਲੀ 'ਚ ਪਾਏ। ਵਿਸ਼ਵ ਰੈਂਕਿੰਗ 'ਚ 26ਵੇਂ ਸਥਾਨ 'ਤੇ ਕਾਬਜ਼ ਨੌਰੀ ਤੋਂ ਪਹਿਲਾਂ ਇਵਾਨ ਜੁਬਿਚਿਚ (2019), ਐਲੇਕਸ ਕੋਰੇਤਜਾ (2000) ਤੇ ਜਿਮ ਕੂਰੀਅਰ (1991) ਚੋਟੀ ਦੇ 25 'ਚੋਂ ਬਾਹਰ ਰਹਿਣ ਦੇ ਬਾਵਜੂਦ ਖ਼ਿਤਾਬ ਜਿੱਤਣ ਵਾਲੇ ਖਿਡਾਰੀ ਸਨ। ਦੂਜੇ ਪਾਸੇ ਮਹਿਲਾ ਵਰਗ 'ਚ ਬਿਆਂਕਾ ਆਂਦ੍ਰਿਸਕੂ ਨੇ 2019 'ਚ ਤੇ ਸੇਰੇਨਾ ਵਿਲੀਅਮਸ ਨੇ 1999 'ਚ ਡੈਬਿਊ ਕਰਕੇ ਟੂਰਨਾਮੈਂਟ ਜਿੱਤਿਆ ਸੀ।


author

Tarsem Singh

Content Editor

Related News