IPL 2020 : ਨੀਲਾਮੀ ''ਚ ਸਭ ਤੋਂ ਘੱਟ ਉਮਰ ਦਾ ਹੈ ਇਹ ਅਫਗਾਨੀ, ਜਾਣੋ ਕਿੰਨੀ ਹੈ ਉਮਰ

Saturday, Dec 14, 2019 - 12:36 PM (IST)

IPL 2020 : ਨੀਲਾਮੀ ''ਚ ਸਭ ਤੋਂ ਘੱਟ ਉਮਰ ਦਾ ਹੈ ਇਹ ਅਫਗਾਨੀ, ਜਾਣੋ ਕਿੰਨੀ ਹੈ ਉਮਰ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਲਈ ਨੀਲਾਮੀ 19 ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਹੈ। ਪਹਿਲਾਂ 971 ਖਿਡਾਰੀਆਂ ਨੂੰ ਖਰੀਦਣ ਲਈ ਰਜਿਸਟਰ ਕੀਤਾ ਗਿਆ ਸੀ ਪਰ ਬਾਅਦ 'ਚ ਖਿਡਾਰੀਆਂ ਦੀ ਛਾਂਟੀ ਕਰਕੇ ਇਸ ਸੂਚੀ 'ਚ 332 ਖਿਡਾਰੀਆਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ 'ਚ ਕਈ ਯੁਵਾ ਖਿਡਾਰੀ ਹਨ ਪਰ ਆਈ. ਪੀ. ਐੱਲ. 2020 ਆਕਸ਼ਨ ਲਈ ਸਭ ਤੋਂ ਘੱਟ ਉਮਰ ਦਾ ਖਿਡਾਰੀ ਅਫਗਾਨਿਸਤਾਨ ਦਾ ਨੂਰ ਅਹਿਮਦ ਹੈ। ਸਾਲ 2005 'ਚ ਜਨਮ ਲੈਣ ਵਾਲੇ ਨੂਰ ਅਹਿਮਦ ਦੀ ਉਮਰ 15 ਸਾਲ ਤੋਂ ਘੱਟ ਹੈ।

ਭਾਰਤੀ ਕ੍ਰਿਕਟਰਾਂ ਸਮੇਤ ਆਕਸ਼ਨ ਪੂਲ 'ਚ ਕਈ ਵਿਦੇਸ਼ੀ ਖਿਡਾਰੀ ਵੀ ਜੋੜੇ ਗਏ ਹਨ ਅਤੇ ਇਸ 'ਚ ਹੀ ਨੂਰ ਅਹਿਮਦ ਦਾ ਨਾਂ ਹੈ। ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਅਫਗਾਨਿਸਤਾਨ ਦੇ ਅਜਿਹੇ ਕ੍ਰਿਕਟਰ ਹਨ ਜੋ ਆਈ. ਪੀ. ਐੱਲ. 'ਚ ਖੇਡ ਰਹੇ ਹਨ। ਮੁਹੰਮਦ ਨਬੀ ਦੇ ਬਾਅਦ ਰਾਸ਼ਿਦ ਦੂਜੇ ਅਜਿਹੇ ਖਿਡਾਰੀ ਸਨ ਜਿਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਸੀ ਅਤੇ ਹੁਣ ਇਕ ਹੋਰ ਅਫਗਾਨੀ ਕ੍ਰਿਕਟਰ ਦੇ ਚਮਕਣ ਦਾ ਸਮਾਂ ਹੈ ਜੋ ਕਿ ਨੂਰ ਅਹਿਮਦ ਹੈ।
PunjabKesari
ਕਾਬੁਲ ਦੇ ਰਹਿਣ ਵਾਲੇ ਨੂਰ ਅਹਿਮਦ ਪਿਛਲੇ ਮਹੀਨੇ ਅਫਗਾਨਿਸਤਾਨ ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਭਾਰਤ ਆਏ ਸਨ। ਇਸ ਸੀਰੀਜ਼ 'ਚ ਉਨ੍ਹਾਂ ਨੇ 9 ਵਿਕਟਾਂ ਝਟਕੀਆਂ ਸਨ ਪਰ ਭਾਰਤ ਨੇ ਇਸ ਸੀਰੀਜ਼ 'ਚ 3-2 ਨਾਲ ਜਿੱਤ ਹਾਸਲ ਕੀਤੀ। ਭਾਰਤ ਭਾਵੇਂ ਹੀ ਸੀਰੀਜ਼ ਜਿੱਤ ਗਿਆ ਹੋਵੇ ਪਰ ਇਸ ਯੁਵਾ ਕ੍ਰਿਕਟਰ ਨੇ ਆਪਣੇ ਹੁਨਰ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਇਹੋ ਕਾਰਨ ਹੈ ਕਿ ਇਸ ਦਾ ਨਾਂ ਆਈ. ਪੀ. ਐੱਲ. 2020 ਆਕਸ਼ਨ ਪੂਲ 'ਚ ਹੈ। ਇਹ ਯੁਵਾ ਕ੍ਰਿਕਟਰ ਉਨ੍ਹਾਂ 7 ਅਫਗਾਨੀ ਕ੍ਰਿਕਟਰਾਂ 'ਚੋਂ ਇਕ ਹੈ ਜੋ ਨੀਲਾਮੀ ਲਈ ਰਜਿਸਟਰ ਹੋਏ ਹਨ। ਹਾਲ ਹੀ 'ਚ ਰਾਜਸਥਾਨ ਰਾਇਲਸ ਨੇ ਅਹਿਮਦ ਨੂੰ ਟ੍ਰਾਇਲ ਲਈ ਬੁਲਾਇਆ ਸੀ। ਹੋਰ ਅਫਗਾਨੀ ਕ੍ਰਿਕਟਰਾਂ 'ਚ ਮੁਹੰਮਦ ਸ਼ਹਿਜ਼ਾਦ, ਜ਼ਹੀਰ ਖਾਨ, ਕਰੀਮ ਜਾਨਤ, ਵਕਾਰ ਸਲਾਮਖਿਲ, ਕੈਸ ਅਹਿਮਦ ਅਤੇ ਨਵੀਨ ਉਲ ਹੱਕ ਦਾ ਨਾਂ ਸ਼ਾਮਲ ਹੈ।


author

Tarsem Singh

Content Editor

Related News