ਲਾਈਲਸ ਨੇ ਕੋਲਮੈਨ ਨੂੰ 100 ਮੀਟਰ ''ਚ ਫੋਟੋ ਫਿਨਿਸ਼ ''ਚ ਹਰਾਇਆ

Sunday, May 19, 2019 - 09:30 AM (IST)

ਲਾਈਲਸ ਨੇ ਕੋਲਮੈਨ ਨੂੰ 100 ਮੀਟਰ ''ਚ ਫੋਟੋ ਫਿਨਿਸ਼ ''ਚ ਹਰਾਇਆ

ਸ਼ੰਘਾਈ— ਨੋਆ ਲਾਈਲਸ ਨੇ ਸ਼ੰਘਾਈ ਡਾਇਮੰਡ ਲੀਗ 'ਚ 100 ਮੀਟਰ ਦੀ ਦੌੜ 'ਚ ਅਮਰੀਕਾ ਦੇ ਕ੍ਰਿਸਟੀਆਨ ਕੋਲਮੈਨ ਨੂੰ 0.006 ਸਕਿੰਟ ਦੇ ਫਰਕ ਨਾਲ ਹਰਾ ਦਿੱਤਾ। ਲਾਈਲਸ ਨੇ 9.86 ਸਕਿੰਟ ਦਾ ਸਮਾਂ ਕਢਿਆ ਜੋ ਇਸ ਸਾਲ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਨ੍ਹਾਂ ਨੇ ਫੋਟੋ ਫਿਨੀਸ਼ 'ਚ ਕੋਲਮੈਨ ਨੂੰ ਹਰਾਇਆ। ਦੱਖਣੀ ਅਫਰੀਕਾ ਦੇ ਅਕਾਨੀ ਸਿਮਬਾਈਨ ਤੀਜੇ ਸਥਾਨ 'ਤੇ ਰਹੇ। ਮਹਿਲਾਵਾਂ ਦੀ 100 ਮੀਟਰ ਦੌੜ 'ਚ ਅਮਰੀਕਾ ਦੀ ਐਲੀਆ ਹਾਬਸ ਨੇ 11.03 ਸਕਿੰਟ 'ਚ ਜਿੱਤ ਦਰਜ ਕੀਤੀ।


author

Tarsem Singh

Content Editor

Related News