ਕੋਰੋਨਾ ਵਾਇਰਸ ਦਾ ਡਰ : ਇੰਡੀਆ ਓਪਨ ਟੂਰਨਾਮੈਂਟ ’ਚ ਦਰਸ਼ਕਾਂ ਦੇ ਆਉਣ ’ਤੇ ਲੱਗੀ ਪਾਬੰਦੀ

03/11/2020 5:14:24 PM

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਬੁੱਧਵਾਰ ਨੂੰ ਕਿਹਾ ਕਿ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਨੋਵੇਲ ਕੋਰੋਨਾ ਵਾਇਰਸ ਦੇ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਦਰਸ਼ਕਾਂ ਦੀ ਗੈਰਮੌਜੂਦਗੀ ’ਚ ਖੇਡਿਆ ਜਾਵੇਗਾ। ਕੋੋਵਿਡ-19 ਦੇ ਪ੍ਰਭਾਵ ਦੇ ਕਾਰਨ ਇਸ ਚਾਰ ਲੱਖ ਡਾਲਰ ਇਨਾਮੀ ਟੂਰਨਾਮੈਂਟ ’ਤੇ ਖ਼ਤਰਾ ਮੰਡਰਾ ਰਿਹਾ ਹੈ ਜੋ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਦਾ ਅਹਿਮ ਟੂਰਨਾਮੈਂਟ ਹੈ।

PunjabKesari

ਇਸ ਵਾਇਰਸ ਦੇ ਕਾਰਨ ਦੁਨੀਆ ਭਰ ’ਚ 4000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ, ਜਦ ਕਿ ਇਕ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਬੀ. ਏ. ਆਈ. ਅਤੇ ਵਰਲਡ ਬੈਡਮਿੰਟਨ ਮਹਾਸੰਘ  (ਬੀ. ਡਬਲਿਊ. ਐੱਫ.) ਨੇ ਹਾਲਾਂਕਿ ਬੁੱਧਵਾਰ ਨੂੰ ਸਾਂਝਾ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਹ ਟੂਰਨਾਮੈਂਟ ਪਹਿਲਾ ਤੈਅ ਕੀਤੇ ਸ਼ੈਡਿਊਲ ਪ੍ਰੋਗਰਾਮ ਦੇ ਤਹਿਤ ਹੋਵੇਗਾ ਅਤੇ ਟੂਰਨਾਮੈਂਟ ਦੇ ਸਹੀ ਢੰਗ ਨਾਲ ਆਯੋਜਨ ਲਈ ਖਾਸ ਅਤੇ ਸੁਰੱਖਿਅਤ ਕਦਮ ਚੁੱਕੇ ਜਾਣਗੇ।

ਬਿਆਨ ’ਚ ਕਿਹਾ ਗਿਆ, ‘‘ਯੋਨੇਕਸ-ਸਨਰਾਇਜ਼ ਇੰਡੀਆ ਓਪਨ 2020 ਦਾ ਆਯੋਜਨ ਪਹਿਲਾ ਤੈਅ ਕੀਤੇ ਸ਼ੈਡਿਊਲ ਪ੍ਰੋਗਰਾਮ ਦੇ ਤਹਿਤ 24 ਤੋਂ 29 ਮਾਰਚ ਤੱਕ ਹੋਵੇਗਾ। ਇਸ ’ਚ ਕਿਹਾ ਗਿਆ, ‘‘ਖਿਡਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਆਦ ਸੁਰੱਖਿਅਤ ਕਦਮ ਚੁੱਕੇ ਜਾਣਗੇ। ਆਯੋਜਕਾਂ ਨੇ ਸਾਵਧਾਨੀ ਦੇ ਤੌਰ ’ਤੇ ਸਟੇਡੀਅਮ ਦੇ ਅੰਦਰ ਲੋਕਾਂ ਦੀ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਹੈ।PunjabKesari

ਬੀ. ਏ. ਆਈ. ਦੇ ਜਨਰਲ ਸਕੱਤਰ ਅਜੈ ਕੇ. ਸਿੰਘਾਨੀਆ ਨੇ ਕਿਹਾ, ‘‘ਇੰਡੀਆ ਓਪਨ ਸਾਬਕਾ ਤੈਅ ਸ਼ੈਡਿਊਲ ਦੇ ਤਹਿਤ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਕੇਡੀ ਜਾਧਵ ਹਾਲ ’ਚ ਹੋਵੇਗਾ ਪਰ ਸਾਰਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਅਸੀਂ ਇਸ ਵਾਰ ਕਿਸੇ ਵੀ ਦਰਸ਼ਕ ਨੂੰ ਆਉਣ ਦੀ ਆਗਿਆ ਨਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ, ‘‘ਸ਼ੁਰੂਆਤੀ ਦਿਨਾਂ ’ਚ ਪ੍ਰਸ਼ੰਸਕ ਯੂ-ਟਿਊਬ ’ਤੇ ਮੈਚ ਦੇਖ ਸੱਕਦੇ ਹਨ, ਜਦ ਕਿ ਕੁਆਰਟਰ ਫਾਈਨਲ ਤੋਂ ਹਾਟਸਟਾਰ ’ਤੇ ਮੈਚ ਦਿਖਾਏ ਜਾਣਗੇ।PunjabKesari

ਬੀ. ਡਬਲਿਊ. ਐੱਫ. ਨੇ ਦੋਹਰਾਇਆ ਕਿ ਇਹ ਕੋਵਿਡ-19 ਸਬੰਧੀ ਸਾਰੇ ਅਧਿਕਾਰਤ ਅਪਡੇਟਾਂ ਦੀ ਨਿਗਰਾਨੀ ਕਰਦਾ ਰਹੇਗਾ ਪਰ ਇਸ ਸਮੇਂ ਐੱਚ. ਐੱਸ. ਬੀ. ਸੀ ਬੀ. ਡਬਲਿਊ. ਐੱਫ. ਵਰਲਡ ਟੂਰ ਜਾਂ ਬੀ. ਡਬਲਿਊ. ਐੱਫ. ਦੁਆਰਾ ਮਨਜ਼ੂਰ ਕੀਤੇ ਹੋਰ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਆਯੋਜਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।


Related News