ਆਸਟਰੇਲੀਆ ਲੜੀ ''ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ : ਚਾਹਲ

Friday, May 24, 2019 - 09:30 PM (IST)

ਆਸਟਰੇਲੀਆ ਲੜੀ ''ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ : ਚਾਹਲ

ਨਵੀਂ ਦਿੱਲੀ— ਆਸਟਰੇਲੀਆਈ ਬੱਲੇਬਾਜ਼ਾਂ ਨੇ ਭਾਰਤ ਵਿਰੁੱਧ ਪਿਛਲੀ ਵਨ ਡੇ ਲੜੀ ਵਿਚ ਸਪਿਨਰਾਂ ਵਿਰੁੱਧ ਹਮਲਵਰ ਰੁਖ ਅਪਣਾਇਆ ਪਰ ਯੁਜਵੇਂਦਰ ਚਾਹਲ ਨੂੰ ਲੱਗਦਾ ਹੈ ਕਿ ਇਕ ਖਰਾਬ ਲੜੀ ਕਾਰਨ ਵਿਸ਼ਵ ਕੱਪ ਵਿਚ ਉਸਦੇ ਤੇ ਕੁਲਦੀਪ ਯਾਦਵ ਦੇ ਪ੍ਰਦਰਸ਼ਨ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਨਿਊਜ਼ੀਲੈਂਡ 'ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਆਸਟਰੇਲੀਆ ਵਿਰੁੱਧ ਸਿਰਫ ਇਕ ਮੈਚ ਖੇਡ ਸਕੇ। 
ਚਾਹਲ ਨੇ ਇੱਥੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਸਟਰੇਲੀਆ ਲੜੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ। ਅਸੀਂ ਉਨ੍ਹਾਂ ਵਿਰੁੱਧ ਕਾਫੀ ਮੈਚ ਖੇਡੇ ਹਨ। ਜ਼ਾਹਿਰ ਹੈ, ਤੁਸੀਂ ਹਰ ਮੈਚ ਨੂੰ ਨਹੀਂ ਜਿੱਤ ਸਕਦੇ। ਜਿਸ ਤਰ੍ਹਾਂ ਨਾਲ ਆਸਟਰੇਲਆਈ ਬੱਲੇਬਾਜ਼ਾਂ ਨੇ ਸਾਡੇ ਵਿਰੁੱਧ ਖੇਡਿਆ, ਉਹ ਜਿੱਤ ਦੇ ਹੱਕਦਾਰ ਸਨ। ਸਾਨੂੰ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਅਗਲੀ ਵਾਰ ਜਦੋਂ ਅਸੀਂ ਉਨ੍ਹਾਂ ਦਾ ਸਾਹਮਣਾ ਕਰਾਂਗੇ ਤਾਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।'' ਭਾਰਤੀ ਟੀਮ ਨੇ ਇਸ ਸੀਰੀਜ਼ ਨੂੰ 3-2 ਨਾਲ ਗੁਆ ਦਿੱਤਾ ਸੀ ਪਰ ਟੀਮ ਦੇ ਲਈ ਚਿੰਤਾ ਦੀ ਗੱਲ ਇਹ ਹੈ ਕਿ ਆਸਟਰੇਲੀਆਈ ਬੱਲੇਬਾਜ਼ਾਂ ਨੇ ਕੁਲਦੀਪ ਤੇ ਚਾਹਲ ਦੀ ਗੇਂਦਬਾਜ਼ੀ ਨੂੰ ਵਧੀਆ ਵਧੀਆ ਤਰੀਕੇ ਨਾਲ ਜਾਣ ਗਏ ਸਨ। ਇਸ ਤੋਂ ਬਾਅਦ ਟੀਮ ਪ੍ਰਬੰਧਨ ਨੇ ਦੋਵਾਂ ਨੂੰ ਇਕ ਸਾਥ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਚਾਹਲ ਦੀ ਜਗ੍ਹਾ ਜਡੇਜਾ ਨੂੰ ਮੌਕਾ ਦਿੱਤਾ ਗਿਆ ਸੀ।


author

Gurdeep Singh

Content Editor

Related News