ਆਰ. ਸੀ. ਬੀ. ਵਿਰੁੱਧ ਜ਼ਿਆਦਾ ਬਦਲਾਅ ਦੀ ਲੋੜ ਨਹੀਂ : ਬੁਮਰਾਹ

Tuesday, Oct 27, 2020 - 07:40 PM (IST)

ਆਰ. ਸੀ. ਬੀ. ਵਿਰੁੱਧ ਜ਼ਿਆਦਾ ਬਦਲਾਅ ਦੀ ਲੋੜ ਨਹੀਂ : ਬੁਮਰਾਹ

ਆਬੂ ਧਾਬੀ– ਰਾਜਸਥਾਨ ਰਾਇਲਜ਼ ਵਿਰੁੱਧ ਆਪਣੇ ਪਿਛਲੇ ਮੁਕਾਬਲੇ ਵਿਚ ਵੱਡੇ ਟੀਚੇ ਦਾ ਬਚਾਅ ਕਰਨ ਵਿਚ ਅਸਫਲ ਰਹੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਅਗਲੇ ਮੈਚ ਵਿਚ ਟੀਮ ਦੇ ਗੇਂਦਬਾਜ਼ਾਂ ਨੂੰ ਜ਼ਿਆਦਾ ਬਦਲਾਅ ਕਰਨ ਦੀ ਲੋੜ ਨਹੀਂ ਹੈ। ਬੇਨ ਸਟੋਕਸ ਤੇ ਸੰਜੂ ਸੈਮਸਨ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਰਾਜਸਥਾਨ ਨੇ ਮੁੰਬਈ ਵਿਰੁੱਧ 196 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਸੀ।

PunjabKesari
ਬੁਮਰਾਹ ਨੇ ਕਿਹਾ,''ਅਸੀਂ ਅਜੇ ਵੀ ਬਹੁਤ ਖੁਸ਼ ਹਾਂ, ਸਾਡੀ ਸੋਚ ਅਜੇ ਵੀ ਬਹੁਤ ਸਪੱਸ਼ਟ ਹੈ ਤੇ ਅਜਿਹਾ ਕੁਝ ਨਹੀਂ ਹੈ ਕਿ ਜਿਸ ਵਿਚ ਕਾਫੀ ਬਦਲਾਅ ਦੀ ਲੋੜ ਹੋਵੇ। ਇਹ ਸਿਰਫ ਇਸ ਲਈ ਹੈ ਕਿ ਵਿਰੋਧੀ ਟੀਮ ਨੇ ਉਸ ਦਿਨ ਤੁਹਾਡੇ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਤੁਹਾਨੂੰ ਬਸ ਉਨ੍ਹਾਂ ਦੀ ਸ਼ਲਾਘਾ ਕਰਕੇ ਅੱਗੇ ਵਧਣਾ ਹੋਵੇਗਾ।'' ਬੁਮਰਾਹ ਨੇ ਕਿਹਾ ਕਿ ਇਸ ਸਾਲ ਸਾਡੇ ਕੋਲ ਵਧੀਆ ਗੇਂਦਬਾਜ਼ ਹਨ। ਟ੍ਰੇਂਟ ਬੋਲਟ, ਜੇਮਸ ਪੈਟਿਨਸਨ, ਇੱਥੇ ਤਕ ਕਿ (ਨਾਥਨ) ਕੂਲਟਰ-ਨਾਈਲ ਦੇ ਨਾਲ ਵੀ ਗੇਂਦਬਾਜ਼ੀ ਕਰਨਾ ਹਮੇਸ਼ਾ ਬਹੁਤ ਵਧੀਆ ਰਿਹਾ ਹੈ, ਅਸੀਂ ਬਹੁਤ ਚੀਜ਼ਾਂ 'ਤੇ ਚਰਚਾ ਕਰਦੇ ਹਾਂ।

PunjabKesari


author

Gurdeep Singh

Content Editor

Related News