ਰੂਸ 'ਤੇ ਸਖਤ ਕਾਰਵਾਈ- FIFA ਨੇ ਵਿਸ਼ਵ ਕੱਪ ਤੋਂ ਟੀਮ ਨੂੰ ਕੀਤਾ ਬਾਹਰ, ਅੰਤਰਰਾਸ਼ਟਰੀ ਮੈਚ ਵੀ ਬੈਨ

Monday, Feb 28, 2022 - 10:35 PM (IST)

ਰੂਸ 'ਤੇ ਸਖਤ ਕਾਰਵਾਈ- FIFA ਨੇ ਵਿਸ਼ਵ ਕੱਪ ਤੋਂ ਟੀਮ ਨੂੰ ਕੀਤਾ ਬਾਹਰ, ਅੰਤਰਰਾਸ਼ਟਰੀ ਮੈਚ ਵੀ ਬੈਨ

ਜ਼ਿਊਰਿਖ (ਸਵਿਟਜ਼ਰਲੈਂਡ)- ਯੂਕ੍ਰੇਨ-ਰੂਸ ਦੇ ਜੰਗ ਵਿਚਾਲੇ ਕਈ ਦੇਸ਼ ਅਤੇ ਕਈ ਖੇਡ ਸੰਗਠਨਾਂ ਨੇ ਰੂਸ ਦੇ ਵਿਰੁੱਧ ਸਖਤ ਫੈਸਲੇ ਲਏ ਹਨ। ਇਸੇ ਦੌਰਾਨ ਫੁੱਟਬਾਲ ਦੇ ਅੰਤਰਰਾਸ਼ਟਰੀ ਪ੍ਰਬੰਧਕ ਸੰਸਥਾ ਫੀਫਾ ਨੇ ਰੂਸ ਵਿਚ ਕੋਈ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਨਾ ਖੇਡੇ ਜਾਣ ਦਾ ਐਲਾਨ ਕੀਤਾ ਹੈ। ਫੀਫਾ ਨੇ ਹਾਲਾਂਕਿ ਕਈ ਰਾਸ਼ਟਰੀ ਫੁੱਟਬਾਲ ਫੈਡਰੇਸ਼ਨਾਂ ਦੇ ਦਬਾਅ ਦੇ ਬਾਵਜੂਦ ਰੂਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਕੁਆਲੀਫਾਇਰ ਤੋਂ ਨਹੀਂ ਹਟਾਇਆ ਹੈ।

ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਫੀਫਾ ਪ੍ਰੀਸ਼ਦ ਬਿਊਰੋ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਰੂਸ ਦੇ ਖੇਤਰ ਵਿਚ ਕੋਈ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਨਹੀਂ ਖੇਡਿਆ ਜਾਵੇਗਾ। ਰੂਸ ਦੇ ਘਰੇਲੂ ਮੈਚ ਨਿਰਪੱਖ ਖੇਤਰ 'ਤੇ ਅਤੇ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। ਰੂਸ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਸੰਘ ਕਿਸੇ ਵੀ ਮੁਕਾਬਲੇ ਵਿਚ ਰੂਸੀ ਫੁੱਟਬਾਲ ਸੰਘ (ਆਰ. ਐੱਫ. ਯੂ.) ਦੇ ਨਾਂ ਨਾਲ ਹਿੱਸਾ ਲਵੇਗਾ। ਉਨ੍ਹਾਂ ਮੈਚਾਂ ਵਿਚ ਰੂਸ ਦੇ ਰਾਸ਼ਟਰੀ ਝੰਡੇ ਜਾਂ ਰਾਸ਼ਟਰੀ ਗੀਤ ਦਾ ਇੰਸਤੇਮਾਲ ਨਹੀਂ ਕੀਤਾ ਜਾਵੇਗਾ, ਜਿੱਥੇ ਰੂਸੀ ਫੁੱਟਬਾਲ ਸੰਘ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ

PunjabKesari

ਫੀਫਾ ਪ੍ਰੀਸ਼ਦ ਬਿਊਰੋ ਨੇ ਕਿਹਾ- ਆਗਾਮੀ ਫੀਫਾ ਵਿਸ਼ਵ ਕੱਪ 2022 ਕੁਆਲੀਫਾਇਰ ਦੇ ਸਬੰਧ ਵਿਚ ਫੀਫਾ ਨੇ ਪੋਲਿਸ਼ ਫੁੱਟਬਾਲ ਐਸੋਸੀਏਸ਼ਨ, ਚੈੱਕ ਗਣਰਾਜ ਫੁੱਟਬਾਲ ਐਸੋਸੀਏਸ਼ਨ ਅਤੇ ਸਵੀਡਿਸ਼ ਫੁੱਟਬਾਲ ਐਸੋਸੀਏਸ਼ਨ ਵਲੋਂ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਗਟਾਈ ਗਈ ਸਥਿਤੀ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ ਅਤੇ ਪਹਿਲਾਂ ਤੋਂ ਹੀ ਸਾਰਿਆਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਫੀਫਾ ਇਸ ਸਮੱਸਿਆ ਦਾ ਮਿਲ ਕੇ ਇਕ ਢੁਕਵਾਂ ਅਤੇ ਸਵੀਕਾਰਯੋਗ ਹੱਲ ਲੱਭਣ ਦੇ ਲਈ ਸਾਰਿਆਂ ਦੇ ਨਾਲ ਨਜ਼ਦੀਕੀ ਸੰਪਰਕ ਵਿਚ ਰਹੇਗਾ।

PunjabKesari

ਪੋਲਿਸ਼ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੇਜਰੀ ਕੁਲੇਜਾ ਨੇ ਹਾਲਾਂਕਿ ਫੀਫਾ ਦੇ ਰੂਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਕੁਆਲੀਫਾਇਰ ਤੋਂ ਨਾ ਹਟਾਉਣ ਦੇ ਫੈਸਲੇ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫੀਫਾ ਦੇ ਇਸ ਅਪਮਾਨਜਨਕ ਫੈਸਲੇ ਦੇ ਕਾਰਨ ਪੋਲਿਸ਼ ਫੁੱਟਬਾਲ ਐਸੋਸੀਏਸ਼ਨ ਨੇ ਅੱਜ ਯੂਰੋਪ ਦੇ ਸਾਰੇ ਸੰਘਾਂ ਨੂੰ ਇਕ ਪੱਤਰ ਭੇਜਿਆ, ਜਿਸ ਵਿਚ ਅਸੀਂ ਆਪਣੀ ਸਥਿਤੀ ਦੱਸੀ ਅਤੇ ਉਨ੍ਹਾਂ ਨੇ ਆਪਣੇ ਪੱਖ ਵਿਚ ਖੜ੍ਹੇ ਹੋਣ ਦੇ ਲਈ ਉਤਸ਼ਾਹਿਤ ਕੀਤਾ, ਕਿਉਂਕਿ ਇਕਜੁਟ ਹੋ ਕੇ ਹੀ ਅਸੀਂ ਮਜ਼ਬੂਤ ਹੋਵਾਂਗੇ। ਯੂਕ੍ਰੇਨ ਦੇ ਵਿਰੁੱਧ ਰੂਸੀ ਹਮਲਾਵਰ ਦੇ ਲਈ ਕੋਈ ਮੁਆਫੀ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News