ਨੀਤੇਂਦਰ ਤੇ ਸੁਧਾ ਨੇ ਕੀਤਾ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ

01/21/2019 5:02:26 AM

ਮੁੰਬਈ— ਭਾਰਤ ਦੇ ਨੀਤੇਂਦਰ ਸਿੰਘ ਰਾਵਤ ਤੇ ਸੁਧਾ ਸਿੰਘ ਨੇ ਐਤਵਾਰ ਟਾਟਾ ਮੁੰਬਈ ਮੈਰਾਥਨ 'ਚ ਭਾਰਤੀਆਂ ਵਿਚਾਲੇ ਜਿੱਤ ਹਾਸਲ ਕਰ ਕੇ ਦੋਹਾ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਸੁਧਾ ਨੇ ਨਾਲ ਹੀ ਨਵਾਂ ਕੋਰਸ ਰਿਕਾਰਡ ਬਣਾਇਆ ਤੇ ਆਪਣਾ ਸਰਵਸ੍ਰੇਸ਼ਠ ਸਮਾਂ ਵੀ ਕੱਢਿਆ। 
ਕੀਨੀਆ ਦੇ ਕਾਸਮੋਸ ਲਗਾਤ ਤੇ ਇਥੋਪੀਆ ਦੀ ਵਰਕਨੇਸ਼ ਅਲੇਮੂ ਨੇ ਪੁਰਸ਼ਾਂ ਤੇ ਮਹਿਲਾਵਾਂ ਦੇ ਵਰਗ 'ਚ ਕ੍ਰਮਵਾਰ 2:09:15 ਤੇ 2 : 25 :45 ਦਾ ਸਮਾਂ ਲੈ ਕੇ ਜਿੱਤ ਹਾਸਲ ਕੀਤੀ। ਦੋਵਾਂ ਨੇ ਇਸ ਆਈ. ਏ. ਏ. ਐੱਫ. ਗੋਲਡ ਟੇਬਲ ਰੋਡ ਰੇਸ ਦੇ ਇਤਿਹਾਸ ਵਿਚ ਦੂਜਾ ਸਭ ਤੋਂ ਤੇਜ਼ ਸਮਾਂ ਕੱਢਿਆ। ਉਨ੍ਹਾਂ ਨੂੰ 45 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੀ।
ਮਹਿਲਾ ਵਰਗ ਵਿਚ ਭਾਰਤ ਦੀ ਸੁਧਾ ਸਿੰਘ 2:43:56 ਦਾ ਸਮਾਂ ਲੈ ਕੇ ਓਵਰਆਲ ਅੱਠਵੇਂ ਸਥਾਨ 'ਤੇ ਰਹੀ। ਉਸ ਨੇ ਮੁੰਬਈ ਮੈਰਾਥਨ 'ਚ ਕਿਸੇ ਭਾਰਤੀ ਦਾ ਸਰਵਸ੍ਰੇਸ਼ਠ, ਆਪਣਾ ਸਰਵਸ੍ਰੇਸ਼ਠ ਤੇ ਭਾਰਤੀ ਇਤਿਹਾਸ ਵਿਚ ਦੂਜਾ ਸਭ ਤੋਂ ਤੇਜ਼ ਸਮਾਂ ਕੱਢਿਆ। ਉਹ ਭਾਰਤੀ ਰਾਸ਼ਟਰੀ ਰਿਕਾਰਡ ਤੋਂ ਸਿਰਫ 13 ਸੈਕੰਡ ਪਿੱਛੇ ਰਹੀ।
ਨੀਤੇਂਦਰ ਤੇ ਸੁਧਾ ਲਈ ਇਹ ਯਾਦਗਾਰ ਰੇਸ ਰਹੀ, ਜਿਥੇ ਉਨ੍ਹਾਂ ਨੇ ਜਿੱਤ ਨਾਲ ਦੋਹਾ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ। ਨੀਤੇਂਦਰ ਪੁਰਸ਼ ਵਰਗ ਵਿਚ 2: 15 :52 ਦੇ ਸਮੇਂ ਨਾਲ ਜੇਤੂ ਬਣਿਆ। ਉਹ ਸਿਰਫ ਚਾਰ ਸੈਕੰਡ ਕੋਰਸ ਰਿਕਾਰਡ ਬਣਾਉਣ ਤੋਂ ਖੁੰਝ ਗਿਆ। ਸੁਧਾ 2:34:56 ਦਾ ਸਮਾਂ ਕੱਢ ਕੇ ਭਾਰਤੀਆਂ 'ਚ ਜੇਤੂ ਬਣੀ। ਸੁਧਾ ਨੂੰ ਨਵਾਂ ਕੋਰਸ ਰਿਕਾਰਡ ਬਣਾਉਣ 'ਤੇ ਦੋ ਲੱਖ ਰੁਪਏ ਦਾ ਵਾਧੂ ਬੋਨਸ ਮਿਲਿਆ।


Related News