ਹਾਰਦਿਕ ਪੰਡਯਾ ਦਾ ਹਾਲ ਜਾਣਨ ਲੰਡਨ ਪਹੁੰਚੀ ਨੀਤਾ ਅੰਬਾਨੀ

Thursday, Oct 10, 2019 - 07:49 PM (IST)

ਹਾਰਦਿਕ ਪੰਡਯਾ ਦਾ ਹਾਲ ਜਾਣਨ ਲੰਡਨ ਪਹੁੰਚੀ ਨੀਤਾ ਅੰਬਾਨੀ

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਦਾ ਹਾਲ ਜਾਣਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਲੰਡਨ ਪਹੁੰਚੀ ਜਿਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਉਸ ਦਾ ਧੰਨਵਾਦ ਕੀਤਾ ਹੈ। ਹਾਰਦਿਕ ਨੇ ਨੀਤਾ ਦੇ ਨਾਲ ਫੋਟੋ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਏਸ਼ੀਆ ਕੱਪ 'ਚ ਗੇਂਦਬਾਜ਼ੀ ਦੇ ਦੌਰਾਨ ਹਾਰਦਿਕ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਹਾਲ ਹੀ 'ਚ ਲੰਡਨ ਦੇ ਇਕ ਹਸਪਤਾਲ 'ਚ ਉਸਦੀ ਸਰਜਰੀ ਹੋਈ ਹੈ।

PunjabKesari
ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਸ ਦੀ ਸਹਿ-ਮਾਲਿਕ ਨੀਤਾ ਅੰਬਾਨੀ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, ਇੱਥੇ ਲੰਡਨ 'ਚ ਮੈਨੂੰ ਮਿਲਣ ਆਉਣ ਦੇ ਲਈ ਤੁਹਾਡਾ ਧੰਨਵਾਦ ਭਾਬੀ। ਉਸ ਨੇ ਅੱਗੇ ਲਿਖਿਆ ਕਿ ਤੁਹਾਡੀਆਂ ਸ਼ੁੱਭਕਾਮਨਾਵਾਂ ਮੇਰੇ ਲਈ ਬਹੁਤ ਮਾਈਨੇ ਰੱਖਦੀਆਂ ਹਨ। ਤੁਸੀਂ ਹਮੇਸ਼ਾ ਪ੍ਰੇਰਣਾਦਾਇਕ ਰਹੇ ਹੋ।

PunjabKesari


author

Gurdeep Singh

Content Editor

Related News