ਨਿਰਮਲਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ''ਚ ਹਾਰੀ, ਚਾਂਦੀ ਤਮਗਾ ਮਿਲਿਆ
Thursday, Feb 20, 2020 - 07:25 PM (IST)
ਨਵੀਂ ਦਿੱਲੀ— ਭਾਰਤੀ ਪਹਿਲਵਾਨ ਨਿਰਮਲਾ ਦੇਵੀ ਵੀਰਵਾਰ ਨੂੰ ਇੱਥੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ 50 ਕਿ.ਗ੍ਰਾ ਫਾਈਨਲ 'ਚ ਜਾਪਾਨ ਦੀ ਮਿਹੋ ਇਗਾਸ਼ੀ ਵਿਰੁੱਧ ਕਰੀਬੀ ਮੁਕਾਬਲੇ 'ਚ ਹਾਰ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰਮੰਡਲ ਖੇਡ 2010 ਦੀ ਚਾਂਦੀ ਤਮਗਾ ਜੇਤੂ ਨਿਰਮਲਾ ਨੂੰ ਖਿਤਾਬੀ ਮੁਕਾਬਲੇ 'ਚ ਇਗਾਰਸ਼ੀ ਵਿਰੁੱਧ 2-3 ਨਾਲ ਹਾਰ ਝਲਣੀ ਪਈ। ਹਰਿਆਣਾ ਦੀ ਪਹਿਲਵਾਨ ਨੇ ਇਸ ਤੋਂ ਪਹਿਲਾਂ ਮੰਗੋਲੀਆ ਦੀ ਮੁੰਖਨਾਰ ਬਯਾਮਬਾਸੁਰੇਨ ਨੂੰ 6-4 ਤੇ ਉਜ਼ਬੇਕਿਸਤਾਨ ਦੀ ਦੌਲਤਬਾਈਕ ਯਕਸ਼ਿਮਮੁਰਾਤੋਵਾ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਦਿਵਿਆ ਕਾਕਰਾਨ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜੇਤਣ ਵਾਲੀ ਸਿਰਫ ਦੂਜੀ ਮਹਿਲਾ ਬਣੀ।