ਨਾਈਕੀ ਨੇ ਤੋੜੀ ਮਾਰੀਆ ਸ਼ਾਰਾਪੋਵਾ ਨਾਲੋਂ ਡੀਲ, ਮਿਲਦੇ ਸਨ ਹਰ ਸਾਲ 10 ਮਿਲੀਅਨ ਡਾਲਰ

Monday, Oct 22, 2018 - 09:43 PM (IST)

ਨਾਈਕੀ ਨੇ ਤੋੜੀ ਮਾਰੀਆ ਸ਼ਾਰਾਪੋਵਾ ਨਾਲੋਂ ਡੀਲ, ਮਿਲਦੇ ਸਨ ਹਰ ਸਾਲ 10 ਮਿਲੀਅਨ ਡਾਲਰ

ਜਲੰਧਰ— ਰੂਸ ਦੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੂੰ ਸਪੋਰਟਸਵੀਅਰ ਦੀ ਸਭ ਤੋਂ ਵੱਡੀ ਕੰਪਨੀ ਨਾਈਕੀ ਜਲਦ ਹੀ ਝਟਕਾ ਦੇਣ ਜਾ ਰਹੀ ਹੈ। ਦਰਅਸਲ, ਕੰਪਨੀ ਸ਼ਾਰਾਪੋਵਾ ਨਾਲੋਂ ਆਪਣੀ 20 ਸਾਲ ਦੀ ਡੀਲ ਤੋੜਨ ਜਾ ਰਹੀ ਹੈ। ਡੀਲ ਦੇ ਤਹਿਤ ਉਸ ਨੂੰ ਹਰ ਸਾਲ 10 ਮਿਲੀਅਨ ਡਾਲਰ ਮਿਲ ਰਹੇ ਸਨ ਪਰ ਸ਼ਾਰਾਪੋਵਾ ਦੇ ਮੌਜੂਦਾ ਪ੍ਰਦਰਸ਼ਨ ਤਹਿਤ ਉਕਤ ਕਰਾਰ ਟੁੱਟਣ ਤਕ ਦੀ ਨੌਬਤ ਆ ਗਈ ਹੈ। ਸ਼ਾਰਾਪੋਵਾ ਨੂੰ ਨਾਈਕੀ ਨੇ ਉਦੋਂ ਸਾਈਨ ਕੀਤਾ ਸੀ, ਜਦੋਂ ਉਹ ਸਿਰਫ 11 ਸਾਲ ਦੀ ਸੀ। ਇਸ ਡੀਲ ਕਾਰਨ ਉਹ ਦੁਨੀਆ ਦੀ ਸਭ ਤੋਂ ਕਮਾਊ ਮਹਿਲਾ ਟੈਨਿਸ ਸਟਾਰ ਵੀ ਬਣ ਗਈ ਸੀ। ਹਾਲਾਂਕਿ 2016 'ਚ ਸ਼ਾਰਾਪੋਵਾ ਦੇ ਡੋਪ ਟੈਸਟ 'ਚ ਪਾਜ਼ੇਟਿਵ ਆਉਣ 'ਤੇ ਨਾਈਕੀ ਨੇ ਇਹ ਡੀਲ ਰੋਕ ਦਿੱਤੀ ਸੀ ਪਰ ਜਦੋਂ ਉਸ ਦੀ ਪਾਬੰਦੀ ਤੋਂ ਬਾਅਦ ਵਾਪਸੀ ਹੋਈ, ਉਦੋਂ ਤੋਂ ਉਕਤ ਕੰਪਨੀ ਉਸ ਦੇ ਨਾਲ ਡੀਲ ਅੱਗੇ ਵਧਾਉਣ ਲਈ ਲਾਰੇ ਲਾ ਰਹੀ ਸੀ। ਹੁਣ ਫਾਈਨਲ ਹੋ ਗਿਆ ਹੈ ਕਿ ਨਾਈਕੀ ਸ਼ਾਰਾਪੋਵਾ ਨਾਲ ਆਪਣੀ ਡੀਲ ਅੱਗੇ ਨਹੀਂ ਵਧਾਏਗੀ।


Related News