ਨੋ ਬਾਲ ਵਿਵਾਦ ਤੋਂ ਬਾਅਦ IPL ਦੇ ਫਾਈਨਲ ਮੈਚ 'ਚ ਅੰਪਾਇਰਿੰਗ ਕਰਨਗੇ ਨਾਇਜੇਲ ਲੋਂਗ
Saturday, May 11, 2019 - 11:15 AM (IST)

ਸਪੋਰਟਸ ਡੈਸਕ— ਬ੍ਰਿਟਿਸ਼ ਅੰਪਾਇਰ ਨਾਇਜੇਲ ਲੋਂਗ ਇੰਡੀਅਨ ਪ੍ਰੀਮੀਅਮ ਲੀਗ ਦੇ ਫਾਈਨਲ 'ਚ ਅੰਪਾਇਰਿੰਗ ਕਰਨਗੇ। ਕਿਊਂਕਿ ਬੀ. ਸੀ. ਸੀ. ਆਈ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਸਨਰਾਇਜਰਜ਼ ਹੈਦਰਾਬਾਦ ਦੇ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਗੁੱਸਾ ਕਰਨ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ।ਆਈ. ਸੀ. ਸੀ. ਏਲੀਟ ਪੇਨਲ ਦੇ ਅੰਪਾਇਰ ਲੋਂਗ ਨੇ ਨੋ ਬਾਲ ਨੂੰ ਲੈ ਕੇ ਵਿਰਾਟ ਕੋਹਲੀ ਅਤੇ ਉਮੇਸ਼ ਯਾਦਵ ਨਾਲ ਬੇਹਸ ਤੋਂ ਬਾਅਦ ਸਟੇਡੀਅਮ ਦੇ ਇਕ ਕਮਰੇ ਦੇ ਦਰਵਾਜੇ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਪਤਾ ਚੱਲਿਆ ਹੈ ਕਿ ਪ੍ਰਸ਼ਸਕਾਂ ਦੀ ਸਮਿਤੀ (ਸੀ. ਓ. ਏ) ਨੇ ਆਈ. ਪੀ. ਐੱਲ. ਸੰਚਾਲਨ ਟੀਮ ਨਾਲ ਸਲਾਅ ਕਰਨ ਤੋਂ ਬਾਅਦ ਲੋਂਗ ਨੂੰ ਆਈ. ਪੀ. ਐੱਲ. ਫਾਈਨਲ ਮੈਚ 'ਚ ਅਧਿਕਾਰੀ ਦੀ ਭੂਮਿਕਾ ਦੀ ਮਨਜ਼ੂਰੀ ਦੇ ਦਿੱਤੀ।