ਨਿੱਕੀ ਬੇਲਾ ਨੇ ਮਾਰਿਆ ਸਾਬਕਾ ਬੁਆਏਫ੍ਰੈਂਡ ਜਾਨ ਸੀਨਾ ਨੂੰ ਤਾਅਨਾ ; ਕਿਹਾ-ਆਰਟਮ ਹੈ ਉਸ ਤੋਂ ਬਿਹਤਰ

Friday, Oct 11, 2019 - 02:29 AM (IST)

ਨਿੱਕੀ ਬੇਲਾ ਨੇ ਮਾਰਿਆ ਸਾਬਕਾ ਬੁਆਏਫ੍ਰੈਂਡ ਜਾਨ ਸੀਨਾ ਨੂੰ ਤਾਅਨਾ ; ਕਿਹਾ-ਆਰਟਮ ਹੈ ਉਸ ਤੋਂ ਬਿਹਤਰ

ਨਵੀਂ ਦਿੱਲੀ - ਡਬਲਯੂ. ਡਬਲਯੂ. ਦੀ ਮਹਿਲਾ ਰੈਸਲਰ ਨਿੱਕੀ ਬੇਲਾ ਦੇ ਇਕ ਨਵੇਂ ਖੁਲਾਸੇ ਕਾਰਣ ਸੁਪਰ ਸਟਾਰ ਜਾਨ ਸੀਨਾ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਿਹਾ ਹੈ।  ਦਰਅਸਲ ਨਿੱਕੀ ਇਨ੍ਹੀਂ ਦਿਨੀਂ ਜਾਨ ਦੇ ਨਾਲ ਰਿਸ਼ਤਾ ਤੋੜ ਕੇ ਆਪਣੇ ਪੁਰਾਣੇ ਡਾਂਸ ਪਾਰਟਨਰ ਆਰਟਮ  ਚਿੰਗਵਿੰਟਸੇਵ ਨਾਲ ਨੇੜਤਾ ਵਧਾ ਰਹੀ ਹੈ। ਨਿੱਕੀ ਨੂੰ ਇਕ ਰਿਐਲਿਟੀ ਸ਼ੋਅ ਦੌਰਾਨ ਜਦੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਨਵੇਂ ਬੁਆਏਫ੍ਰੈਂਡ ਨਾਲ ਸਰੀਰਕ ਤੌਰ 'ਤੇ ਸੁਖੀ ਹੈ। ਇਸ 'ਤੇ ਉਸ ਨੇ ਕਿਹਾ, ''ਹਾਂ, ਬਿਲਕੁਲ। 100 ਫੀਸਦੀ। ਹੁਣ ਤਕ ਸਭ ਤੋਂ ਚੰਗਾ। ਆਰਟਮ ਤੇ ਮੇਰੀ ਇਹ ਲਾਈਫ ਬਹੁਤ ਚੰਗੀ ਚੱਲ ਰਹੀ ਹੈ। ਨਿੱਕੀ ਨੇ ਇਸਦੇ ਨਾਲ ਇਹ ਵੀ ਦੱਸਿਆ ਕਿ ਜੇਕਰ ਕੋਈ ਇਕ ਵਾਰ ਡਾਂਸ ਸਿੱਖ ਲਵੇ ਤੇ ਉਹ ਕਦੇ ਵੀ ਇਸ ਤੋਂ ਪਿੱਛਾ ਨਹੀਂ ਛੁਡਾ ਸਕਦਾ। ਨਿੱਕੀ ਨੇ ਕਿਹਾ ਕਿ ਜਿਸ ਰਾਤ ਆਰਟਮ ਘਰ ਨਹੀਂ ਹੁੰਦਾ, ਉਹ ਡਾਂਸ ਕਰ ਕੇ ਆਪਣਾ ਸਮਾਂ ਬਿਤਾਉਂਦੀ ਹੈ।

PunjabKesari
ਨਿੱਕੀ ਨੇ ਕਿਹਾ, ''ਉਹ ਪਹਿਲੀ ਵਾਰ ਜਦੋਂ ਆਰਟਮ ਨਾਲ ਆਪਣੇ ਕਮਰੇ ਵਿਚ ਸੀ ਤਾਂ ਉਸਦੇ ਦਿਮਾਗ ਵਿਚ ਕੁਝ ਵੀ ਨਹੀਂ ਚੱਲ ਰਿਹਾ ਸੀ। ਮੈਨੂੰ ਲੱਗਾ ਕਿ ਆਰਟਮ ਮੇਰੇ ਨਾਲ ਠੀਕ ਉਸੇ ਤਰ੍ਹਾਂ ਹੈ, ਜਿਵੇਂ ਉਹ ਡਾਂਸ ਕਰਦੇ ਸਮੇਂ ਹੁੰਦਾ ਹੈ। ਉਸ ਨੇ ਆਰਟਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਉਮਰ ਵਿਚ ਵੀ ਕਾਫੀ ਜੋਸ਼ ਰੱਖਦਾ ਹੈ।

PunjabKesariPunjabKesari
ਨਿੱਕੀ ਬੇਲਾ ਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਇਹ ਕਹਿ ਕੇ ਰੈਸਲਿੰਗ ਕਰੀਅਰ ਤੋਂ ਸੰਨਿਆਸ ਲੈ ਲਿਆ ਸੀ ਕਿ ਉਹ ਬ੍ਰੇਨ ਸੇਸਟ ਤੋਂ ਪੀੜਤ ਹੈ। 35 ਸਾਲ ਦੀ ਨਿੱਕੀ ਡਬਲਯੂ. ਡਬਲਯੂ. ਈ.ਦੀ ਨਾਮੀ ਰੈਸਲਰ ਰਹੀ ਹੈ। ਉਹ ਆਪਣੀ ਜੁੜਵਾ ਭੈਣ ਬ੍ਰੀ ਬੇਲਾ ਨਾਲ ਰਿੰਗ ਵਿਚ ਹਿੱਸਾ ਲੈਂਦੀ ਸੀ। ਇਹ ਦੋਵੇਂ ਭੈਣਾਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀਆਂ ਹਨ।

PunjabKesari


author

Gurdeep Singh

Content Editor

Related News