ਸਿਤਸਿਪਾਸ ਅਤੇ ਕਿਰਗਿਓਸ ਨੂੰ ਮੈਚ ਦੌਰਾਨ ਕੀਤੀਆਂ ਗਈਆਂ "ਉਲੰਘਣਾਵਾਂ" ਲਈ ਲੱਗਾ ਜੁਰਮਾਨਾ
Tuesday, Jul 05, 2022 - 01:09 PM (IST)

ਲੰਡਨ (ਏਜੰਸੀ)- ਯੂਨਾਨ ਦੇ ਸਟੀਫਾਨੋਸ ਸਿਤਸਿਪਾਸ ਅਤੇ ਆਸਟਰੇਲੀਆ ਦੇ ਨਿਕ ਕਿਰਗਿਓਸ ਨੂੰ ਸ਼ਨੀਵਾਰ ਨੂੰ ਤੀਜੇ ਗੇੜ ਦੇ ਮੈਚ ਦੌਰਾਨ ਕੀਤੀਆਂ ਗਈਆਂ "ਉਲੰਘਣਾਵਾਂ" ਲਈ ਜੁਰਮਾਨਾ ਲਗਾਇਆ ਗਿਆ। ਸਿਤਸਿਪਾਸ ਨੇ ਮੈਚ ਦੌਰਾਨ ਦਰਸ਼ਕਾਂ ਦੀ ਗੈਲਰੀ ਵਿੱਚ ਇੱਕ ਗੇਂਦ ਮਾਰੀ ਸੀ, ਜਿਸ ਲਈ ਉਸ ਨੂੰ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ।
ਟੈਨਿਸ ਦੇ 'ਬੈਡ ਬੁਆਏ' ਕਿਰਗਿਓਸ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ 4,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸਿਤਸਿਪਾਸ ਨੂੰ ਵਿੰਬਲਡਨ ਦੇ ਤੀਜੇ ਗੇੜ ਵਿੱਚ ਕਿਰਗਿਓਸ ਨੇ ਹਰਾਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਪੋਸਟ-ਮੈਚ ਪ੍ਰੈਸ ਕਾਨਫਰੰਸ ਵਿੱਚ ਵੀ ਇੱਕ-ਦੂਜੇ 'ਤੇ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਪਹਿਲਾਂ, ਕਿਰਗਿਓਸ ਨੂੰ ਪਹਿਲੇ ਗੇੜ ਦੇ ਮੈਚ ਵਿਚ ਇਕ ਦਰਸ਼ਕ 'ਤੇ ਥੁੱਕਣ ਲਈ 10,000 ਡਾਲਰ ਦਾ ਜੁਰਮਾਨਾ ਵੀ ਲੱਗ ਚੁੱਕਾ ਹੈ।