ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਦੀਆਂ ਅਸ਼ਲੀਲ ਤਸਵੀਰਾਂ ਪੋਸਟ ਕਰਕੇ ਫਸੇ ਨੇਮਾਰ
Friday, Jun 07, 2019 - 03:14 PM (IST)

ਸਪੋਰਟਸ ਡੈਸਕ— ਬ੍ਰਾਜ਼ੀਲ ਦੇ ਫੁੱਟਬਾਲਰ ਨੇਮਾਰ ਨੂੰ ਉਸ 'ਤੇ ਜਬਰ-ਜ਼ਨਾਹ ਦਾ ਦੋਸ਼ ਲਗਾਉਣ ਵਾਲੀ ਮਹਿਲਾ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਾਰੀ ਕਰਨ ਕਾਰਨ ਵੀਰਵਾਰ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਰੀਓ ਡੀ ਜਨੇਰੀਓ ਪੁਲਸ ਸਟੇਸ਼ਨ ਜਾਣਾ ਪਿਆ।
ਪੁਲਸ ਇਹ ਜਾਂਚ ਕਰ ਰਹੀ ਹੈ ਕਿ ਕੀ ਨੇਮਾਰ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਨਤਕ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਇਹ ਸਟਾਰ ਫੁੱਟਬਾਲਰ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ 'ਚ ਪੁਲਸ ਸਟੇਸ਼ਨ ਗਿਆ। ਉਹ ਵ੍ਹੀਲ ਚੇਅਰ 'ਤੇ ਬੈਠਾ ਸੀ ਕਿਉਂਕਿ ਉਸ ਦੇ ਗਿੱਟੇ 'ਤੇ ਸੱਟ ਲੱਗੀ ਹੋਈ ਹੈ ਜਿਸ ਕਾਰਨ ਉਹ ਕੋਪਾ ਅਮਰੀਕਾ ਟੂਰਨਾਮੈਂਟ 'ਚ ਨਹੀਂ ਖੇਡ ਸਕੇਗਾ। ਪੁਲਸ ਨੂੰ ਬਿਆਨ ਦਰਜ ਕਰਾਉਣ ਦੇ ਬਾਅਦ ਨੇਮਾਰ ਨੇ ਸਮਰਥਨ ਕਰਨ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।