NZ vs RSA : ਤੀਜੇ ਦਿਨ ਦੀ ਖੇਡ ਖਤਮ, ਸਕੋਰ 140/5
Sunday, Feb 27, 2022 - 10:02 PM (IST)
ਕ੍ਰਾਈਸਟਚਰਚ- ਦੱਖਣੀ ਅਫਰੀਕਾ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 293 ਦੌੜਾਂ 'ਤੇ ਢੇਰ ਕਰ 71 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਪਰ ਦੂਜੀ ਪਾਰੀ ਵਿਚ ਉਸਦੀ ਬੱਲੇਬਾਜ਼ੀ ਲੜਖੜਾ ਗਈ ਅਤੇ ਉਸ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ 'ਤੇ 140 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਦੀ ਹੁਣ ਕੁੱਲ ਬੜ੍ਹਤ 211 ਦੌੜਾਂ ਦੀ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਨਿਊਜ਼ੀਲੈਂਡ ਨੇ ਪੰਜ ਵਿਕਟਾਂ 'ਤੇ 157 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਆਲਰਾਊਂਡਰਾਂ ਡੈਰਿਲ ਮਿਚੇਲ ਨੇ 29 ਅਥੇ ਕਾਲਿਨ ਡੀ ਗ੍ਰੈਂਡ ਹੋਮ ਨੇ 54 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਮਿਚੇਲ 60 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਗ੍ਰੈਂਡਹੋਮ 158 ਗੇਂਦਾਂ ਵਿਚ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 120 ਦੌੜਾਂ ਬਣਾ ਕੇ ਅਜੇਤੂ ਰਹੇ। ਦੱਖਣੀ ਅਫਰੀਕਾ ਵਲੋਂ ਕੈਗਿਸੋ ਰਬਾਡਾ ਨੇ 60 ਦੌੜਾਂ 'ਤੇ 5 ਵਿਕਟਾਂ ਅਤੇ ਮਾਰਕੇ ਯਾਨਸਨ ਨੇ 98 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੂਜੀ ਪਾਰੀ ਵਿਚ ਲਗਾਤਾਰ ਵਿਕਟਾਂ ਗੁਆ ਰਿਹਾ ਸੀ। ਰੈਸੀ ਵਾਨ ਡੇਰ ਡੁਸੇਨ ਨੇ 45 ਅਤੇ ਤੇਮਬਾ ਬਾਵੁਮਾ ਨੇ 23 ਦੌੜਾਂ ਬਣਾਈਆਂ। ਸਟੰਪਸ ਦੇ ਸਮੇਂ ਕਾਈਲ ਵੇਰੇਨ 22 ਅਤੇ ਵਿਆਨ ਮੁਲਡਰ 10 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਨਿਊਜ਼ੀਲੈਂਡ ਵਲੋਂ ਨੀਲ ਵੇਗਨਰ ਅਤੇ ਟਿਮ ਸਾਊਦੀ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।