ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ ਕੋਲ 12ਵੀਂ ਟੈਸਟ ਸੀਰੀਜ਼ ਜਿੱਤਣ ਦਾ ਵੱਡਾ ਮੌਕਾ, ਦੇਖੋ ਰਿਕਾਰਡਜ਼

02/20/2020 6:45:55 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਤੋਂ ਵੇਲਿੰਗਟਨ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ 3 ਸਾਲ ਬਾਅਦ ਆਮਨੇ-ਸਾਹਮਣੇ ਹੋਣਗੀਆਂ। ਪਿੱਛਲੀ ਵਾਰ ਭਾਰਤੀ ਟੀਮ ਨੇ ਆਪਣੇ ਘਰ 'ਚ ਸਤੰਬਰ 2016 'ਚ ਨਿਊਜ਼ੀਲੈਂਡ ਨੂੰ 3-0 ਤੋਂ ਕਲੀਨ ਸਵੀਪ ਕੀਤਾ ਸੀ। ਇਹ ਸੀਰੀਜ਼ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾਵੇਗੀ। ਭਾਰਤੀ ਟੀਮ ਅੰਕ ਸੂਚੀ 'ਚ ਫਿਲਹਾਲ 360 ਪੁਆਇੰਟਜ਼ ਦੇ ਨਾਲ ਟਾਪ 'ਤੇ ਹੈ, ਉਥੇ ਹੀ ਨਿਊਜ਼ੀਲੈਂਡ ਦੀ ਟੀਮ ਸਿਰਫ 60 ਪੁਵਾਇੰਟਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ। ਟੀਮ ਇੰਡੀਆ ਦਾ ਇਸ ਮੈਦਾਨ 'ਤੇ ਰਿਕਾਰਡ ਕਾਫ਼ੀ ਚੰਗਾ ਨਹੀਂ ਰਿਹਾ ਹੈ। ਵਿਰਾਟ ਕੋਹਲੀ ਦੀ ਟੀਮ ਇਸ ਵਾਰ ਵੇਲਿੰਗਟਨ ਦੇ ਮੈਦਾਨ 'ਤੇ ਆਪਣੇ ਰਿਕਾਰਡ 'ਚ ਸੁਧਾਰ ਕਰਨਾ ਚਾਹੇਗੀ।PunjabKesari ਟੈਸਟ ਨਿਊਜ਼ੀਲੈਂਡ ਖਿਲਾਫ ਭਾਰਤ ਰਿਹੈ ਪੂਰਾ ਦਬਦਬਾ
ਭਾਰਤ ਅਤੇ ਨਿਊਜ਼ੀਲੈਂਡ 'ਚ ਟੈਸਟ ਕ੍ਰਿਕਟ ਦਾ ਇਤਿਹਾਸ ਬੇਹੱਦ ਹੀ ਪੁਰਾਣਾ ਹੈ। ਦੋਵਾਂ ਦੇਸ਼ 1955 ਤੋਂ ਹੀ ਇਕ ਦੂਜੇ ਖਿਲਾਫ ਟੈਸਟ ਕ੍ਰਿਕਟ ਖੇਡ ਰਹੇ ਹਨ। ਹੁਣ ਤਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ੁਕੁਲ 57 ਟੈਸਟ ਮੁਕਾਬਲੇ ਖੇਡੇ ਗਏ ਹਨ। ਜਿਨਾਂ 'ਚੋਂ ਭਾਰਤੀ ਟੀਮ ਦਾ ਪਲੜਾ ਭਾਰੀ ਹੈ। 57 ਟੈਸਟ ਮੈਚ 'ਚੋਂ ਭਾਰਤ ਨੇ 21 ਜਿੱਤੇ ਹਨ ਅਤੇ ਕੀਵੀ ਟੀਮ ਨੂੰ 10 ਟੈਸਟ ਮੁਕਾਬਲਿਆਂ 'ਚ ਜਿੱਤ ਮਿਲੀ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਕੁਲ 26 ਟੈਸਟ ਮੈਚ ਬਰਾਬਰੀ 'ਤੇ ਖ਼ਤਮ ਹੋਏ ਹਨ। ਟੀਮ ਇੰਡੀਆ ਕੋਲ ਨਿਊਜ਼ੀਲੈਂਡ ਖਿਲਾਫ 12ਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ। ਦੋਨਾਂ ਟੀਮਾਂ ਵਿਚਾਲੇ ਹੁਣ ਤਕ 20 ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ। ਜਿਨਾਂ 'ਚੋਂ ਟੀਮ ਇੰਡੀਆ ਨੇ 11 ਵਾਰ ਜਿੱਤ ਹਾਸਲ ਕੀਤੀ ਹੈ ਜਦ ਕਿ 5 ਮੈਚਾਂ 'ਚ ਭਾਰਤ ਨੂੰ ਹਾਰ ਮਿਲੀ ਅਤੇ 4 ਸੀਰੀਜ਼ ਡਰਾਅ ਰਹੀ ਹਨ।

ਕੁਲ ਟੈਸਟ ਮੈਚ            57
ਭਾਰਤ ਨੇ ਜਿੱਤੇ             21
ਨਿਊਜ਼ੀਲੈਂਡ ਜਿੱਤੇ         10
ਕੁਲ ਟੈਸਟ ਮੈਚ ਡਰਾਅ   26PunjabKesari

ਇਸ ਮੈਦਾਨ 'ਤੇ ਭਾਰਤ ਨੂੰ ਇਕ ਮੈਚ ਮਿਲੀ ਹੈ ਜਿੱਤ
ਵੇਲਿੰਗਟਨ 'ਚ ਭਾਰਤ ਨੇ ਹੁਣ ਤਕ 7 ਟੈਸਟ ਮੈਚ ਖੇਡੇ ਹਨ ਜਿਸ 'ਚ 1 'ਚ ਜਿੱਤ ਅਤੇ 4 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2 ਟੈਸਟ ਮੈਚ ਡਰਾਅ ਰਹੇ ਹਨ। ਨਿਊਜ਼ੀਲੈਂਡ ਦੀ ਟੀਮ ਵੇਲਿੰਗਟਨ 'ਚ ਹੁਣ ਤੱਕ 63 ਟੈਸਟ ਮੈਚ ਖੇਡੀ ਹੈ ਜਿਸ 'ਚ 19 'ਚ ਜਿੱਤ ਅਤੇ 20 ਟੈਸਟ 'ਚ ਹਾਰੀ ਹੈ, ਜਦ ਕਿ 24 ਟੈਸਟ ਮੈਚ ਡਰਾਅ ਰਹੇ ਹਨ। ਇਸ ਮੈਦਾਨ 'ਤੇ ਭਾਰਤ ਨੇ ਆਖਰੀ ਵਾਰ ਨਿਊਜ਼ੀਲੈਂਡ ਨੂੰ ਸਾਲ 1967-68 'ਚ ਹਰਾਇਆ ਸੀ। ਉਸੀ ਟੈਸਟ ਸੀਰੀਜ਼ 'ਚ ਭਾਰਤ ਨੂੰ ਜਿੱਤ ਵੀ ਮਿਲੀ ਸੀ। ਉਸ ਤੋਂ ਬਾਅਦ ਭਾਰਤ ਇਕ ਵੀ ਟੈਸਟ ਮੈਚ ਵੇਲਿੰਗਟਨ ਦੇ ਮੈਦਾਨ 'ਤੇ ਨਹੀਂ ਜਿੱਤ ਸਕਿਆ ਹੈ। ਨਿਊਜ਼ੀਲੈਂਡ ਖਿਲਾਫ ਪਹਿਲੀ ਟੈਸਟ ਜਿੱਤ ਤੋਂ ਬਾਅਦ ਭਾਰਤ ਦੀ ਟੀਮ ਇਸ ਮੈਦਾਨ 'ਤੇ ਆਪਣੇ ਖੇਡੇ 4 ਟੈਸਟ ਮੈਚ ਹਾਰੀ ਹੈ। ਸਾਲ 1976 'ਚ ਭਾਰਤ ਨੂੰ ਇਕ ਪਾਰੀ ਅਤੇ 33 ਦੌੜਾਂ ਨਾਲ ਨਿਊਜ਼ਲੈਂਡ ਕੋਲੋਂ ਹਾਰ ਮਿਲੀ। ਸਾਲ 1981 'ਚ ਭਾਰਤ ਨੂੰ ਨਿਊਜ਼ੀਲੈਂਡ ਨੇ 62 ਦੌੜਾਂ ਨਾਲ ਹਰਾਇਆ। 1998 'ਚ ਭਾਰਤ ਨੂੰ ਇਕ ਵਾਰ ਫਿਰ ਇਸ ਮੈਦਾਨ 'ਤੇ ਨਿਊਜ਼ੀਲੈਂਡ ਦੇ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2002 'ਚ ਖੇਡੇ ਗਏ ਟੈਸਟ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ। 2009 ਅਤੇ 2014 'ਚ ਇਸ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਭਾਰਤੀ ਟੀਮ ਟੈਸਟ ਮੈਚਾਂ ਨੂੰ ਡਰਾਅ ਕਰਨ 'ਚ ਸਫਲ ਰਹੀ। ਭਾਰਤੀ ਟੀਮ ਸਾਲ 1967-68 'ਚ ਖੇਡੇ ਗਏ ਇਸ ਮੈਦਾਨ 'ਤੇ ਟੈਸਟ ਮੈਚ ਦੀ ਜਿੱਤ ਤੋਂ ਇੰਸਪਾਇਰ ਹੋ ਕੇ ਫਿਰ ਤੋਂ ਇਤਿਹਾਸ ਰਚਨ ਦੀ ਕੋਸ਼ਿਸ਼ ਕਰ ਸਕਦਾ ਹੈ।

11 ਸਾਲ ਬਾਅਦ ਨਿਊਜ਼ੀਲੈਂਡ 'ਚ ਟੈਸਟ ਸੀਰੀਜ਼ ਜਿੱਤਣ ਦਾ ਟੀਚਾ 
ਭਾਰਤ ਦਾ ਇਨਾਂ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਟੀਚਾ 11 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨਿਊਜ਼ੀਲੈਂਡ 'ਚ ਟੈਸਟ ਸੀਰੀਜ਼ ਜਿੱਤਣਾ ਹੋਵੇਗਾ। ਭਾਰਤ ਨੇ ਆਖਰੀ ਵਾਰ 2008-09 'ਚ ਨਿਊਜ਼ੀਲੈਂਡ 'ਚ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਇਸ ਤੋਂ ਬਾਅਦ ਭਾਰਤ ਨੂੰ 2013-14 'ਚ ਨਿਊਜ਼ੀਲੈਂਡ ਦੇ ਹੱਥੋਂ ਦੋ ਮੈਚਾਂ ਦੀ ਸੀਰੀਜ 'ਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਆਪਣੀ ਪਿੱਛਲੀ ਪੰਜ ਸੀਰੀਜ਼ 'ਚ ਅਜੇਤੂ ਹੈ ਅਤੇ ਇਸ ਦੌਰਾਨ ਉਸਨੇ ਵੈਸਟਇੰਡੀਜ਼, ਆਸਟਰੇਲੀਆ, ਵੈਸਟਇੰਡੀਜ਼, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਹਰਾਇਆ ਹੈ। ਹੁਣ ਉਸ ਦੇ ਨਿਸ਼ਾਨੇ 'ਤੇ ਨਿਊਜ਼ੀਲੈਂਡ ਖਿਲਾਫ ਦੋ ਮੈਚਾਂ ਦੀ ਸੀਰੀਜ਼ ਹੈ। 

ਹੁਣ ਤਕ ਭਾਰਤ ਨੇ ਜਿੱਤੇ ਹਨ ਲਗਾਤਾਰ 7 ਟੈਸਟ
ਜੇਕਰ ਭਾਰਤੀ ਟੀਮ ਵੇਲਿੰਗਟਨ ਟੈਸਟ ਮੈਚ ਜਿੱਤਣ 'ਚ ਸਫਲ ਰਹੀ ਤਾਂ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਪਹੁੰਚ ਜਾਵੇਗੀ। ਇਸ ਸਮੇਂ ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦਾ ਰਿਕਾਰਡ ਆਸਟਰੇਲੀਆ ਦੇ ਨਾਂ ਹੈ। ਆਸਟਰੇਲੀਆ ਨੇ ਟੈਸਟ 'ਚ ਲਗਾਤਾਰ 16 ਮੈਚ ਜਿੱਤੇ ਹਨ। ਹੁਣ ਤਕ ਭਾਰਤ ਦੀ ਟੀਮ ਲਗਾਤਾਰ 7 ਟੈਸਟ ਮੈਚ ਜਿੱਤਣ 'ਚ ਸਫਲ ਰਹੀ ਹੈ।PunjabKesari

ਵੇਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਸਭ ਤੋਂ ਜ਼ਿਆਦ ਅਤੇ ਹੇਂਠਲਾ ਟੀਮ ਸਕੋਰ
ਵੇਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਸਭ ਤੋਂ ਜ਼ਿਆਦਾ ਟੀਮ ਸਕੋਰ (680/8d) ਨਿਊਜ਼ੀਲੈਂਡ ਨੇ ਬਣਾਇਆ ਹੈ। ਨਿਊਜ਼ੀਲੈਂਡ ਨੇ ਇਹ ਸਕੋਰ 2014 'ਚ ਭਾਰਤ ਖਿਲਾਫ ਹੀ ਬਣਾਇਆ ਸੀ। ਇਸ ਮੈਦਾਨ 'ਤੇ ਭਾਰਤ ਦਾ ਸਭ ਤੋਂ ਜ਼ਿਆਦਾ ਸਕੋਰ 438 ਦੌੜਾਂ ਹੈ। ਭਾਰਤ ਨੇ ਇਹ ਸਕੋਰ 2014 'ਚ ਹੀ ਨਿਊਜ਼ੀਲੈਂਡ ਦੇ ਖਿਲਾਫ ਬਣਾਇਆ ਸੀ। ਬੇਸਿਨ ਰਿਜ਼ਰਵ 'ਚ ਸਭ ਘੱਟ ਟੀਮ ਸਕੋਰ 42 ਦੌੜਾਂ ਹਨ। 1996 'ਚ ਆਸਟਰੇਲੀਆ ਖਿਲਾਫ ਨਿਊਜ਼ੀਲੈਂਡ ਇਨੀਆਂ ਘੱਟ ਦੌੜਾਂ 'ਤੇ ਆਲਆਊਟ ਹੋਈ ਸੀ। ਭਾਰਤ ਦਾ ਇੱਥੇ ਘੱਟ ਟੀਮ ਸਕੋਰ 81 ਦੌੜਾਂ ਹੈ।


Related News