NZ vs IND : ਪਹਿਲੇ ਵਨ ਡੇ 'ਚ ਭਾਰਤ ਦੀ ਹਾਰ, ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
Wednesday, Feb 05, 2020 - 03:43 PM (IST)

ਸਪੋਰਸਟ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਗਿਆ। ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਭਾਰਤ ਨੇ 50 ਓਵਰਾਂ 'ਚ 347 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਟੀਚਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਬਾਕੀ ਰਹਿੰਦੀਆਂ 11 ਗੇਂਦਾਂ ਤੋਂ ਪਹਿਲਾਂ ਹੀ ਇਹ ਟੀਚਾ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਇਸ ਸੀਰੀਜ਼ 'ਚ 3-0 ਦੀ ਬੜ੍ਹਤ ਬਣਾ ਲਈ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵੇਂ ਸਲਾਮੀ ਬੱਲੇਬਾਜ਼, ਮਾਰਟਿਨ ਗੁਪਟਿਲ ਅਤੇ ਹੈਨਰੀ ਨਿਕੋਲਸ ਨੇ ਬਿਨਾ ਵਿਕਟ ਗੁਆਏ ਨਿਊਜ਼ੀਲੈਂਡ ਦਾ ਸਕੋਰ 50 ਤੋਂ ਪਾਰ ਲੈ ਗਏ ਪਰ ਗੁਪਟਿਲ ਆਪਣੀ ਪਾਰੀ 32 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕਿਆ ਅਤੇ ਸ਼ਾਹਦੁਲ ਠਾਕੁਰ ਦੀ ਛੋਟੀ ਅਤੇ ਸਲੋਅ ਗੇਂਦ 'ਤੇ ਕੇਦਾਰ ਜਾਧਵ ਨੂੰ ਕੈਚ ਦੇ ਬੈਠੇ। ਗੁਪਟਿਲ ਨੇ ਆਪਣੀ ਪਾਰੀ ਦੌਰਾਨ 41 ਗੇਂਦਾਂ ਦਾ ਸਾਹਮਣਾ ਕਰਦਿਆਂ 2 ਚੌਕੇ ਵੀ ਲਾਏ। ਇਸ ਤੋਂ ਬਾਅਦ ਆਏ ਬਲੰਡੇਲ ਵੀ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕੇ ਅਤੇ 9 ਦੌਡ਼ਾਂ ਬਣਾ ਕੁਲਦੀਪ ਯਾਦਵ ਦੀ ਗੇਂਦ 'ਤੇ ਰਾਹੁਲ ਹੱਥੋਂ ਸਟੰਪ ਆਊਟ ਹੋ ਗਿਆ।ਸਲਾਮੀ ਬੱਲੇਬਾਜ਼ ਨਿਕੋਲਸ ਨੇ ਇਸ ਮੈਚ 'ਚ ਬਿਹਤਰੀਨ ਬੱਲੇਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦਾ ਸਕੋਰ 200 ਦੇ ਨੇੜੇ ਲੈ ਗਏ। ਇਸ ਦੌਰਾਨ ਉਹ ਇਕ ਦੌੜ ਲੈਣ ਦੇ ਚੱਕਰ 'ਚ ਕੋਹਲੀ ਹੱਥੋ ਰਨ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ ਦੌਰਾਨ 78 ਦੌੜਾਂ ਬਣਾਈਆਂ। ਦੂਜੇ ਪਾਸੇ ਟੇਲਰ ਦਾ ਸਾਥ ਦੇਣ ਆਏ ਟਾਮ ਲੈਥਮ ਇਕ ਬਿਹਤਰੀਨ ਪਾਰੀ ਖੇਡੀ ਅਤੇ 8 ਚੌਕੇ ਅਤੇ 2 ਛੱਕੇ ਦੀ ਮਦਦ ਨਾਲ 69 ਦੌੜਾਂ ਬਣਾ ਕੇ ਕੁਲਦੀਪ ਦਾ ਸ਼ਿਕਾਰ ਬਣੇ। ਲਾਥਮ ਦੇ ਆਊਟ ਹੋਣ ਤੋਂ ਬਾਅਦ ਆਏ ਨਿਸ਼ਮ ਵੀ ਜ਼ਿਆਦਾ ਸਮਾਂ ਕ੍ਰੀਜ਼ 'ਤੇ ਨਹੀ ਟਿਕ ਸਕਿਆ ਅਤੇ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਆਲਰਾਊਂਡਰ ਗ੍ਰੈਂਡਹੋਮ ਸਿਰਫ 1 ਦੌੜਾ ਕੇ ਉਹ ਵੀ ਪਵੇਲੀਅਨ ਪਰਤ ਗਿਆ। ਇਸ ਮੈਚ ਵਿਚ ਰੋਸ ਟੇਲਰ ਇਕ ਜ਼ਿੰਮੇਵਾਰੀ ਵਾਲੀ ਬੱਲੇਬਾਜ਼ੀ ਕਰਦਾ ਹੋਇਆ ਨਜ਼ਰ ਆਇਆ ਅਤੇ ਆਪਣੀ ਇਸ ਪਾਰੀ ਦੌਰਾਨ ਉਸ ਨੇ ਆਪਣਾ ਸੈਂਕਡ਼ਾ ਪੂਰਾ ਕੀਤਾ। ਟੇਲਰ ਨੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 107 ਗੇਂਦਾਂ ਵਿਚ 103 ਦੌਡ਼ਾਂ ਦੀ ਪਾਰੀ ਖੇਡੀ ਅਤੇ ਮੈਚ ਵਿਚ ਜਿੱਤ ਹਾਸਲ ਕਰ ਅਜੇਤੂ ਪਵੇਲੀਅਨ ਪਰਤਿਆ। ਸੈਂਟਨਰ 9 ਗੇਂਦਾਂ ਵਿਚ 12 ਦੌਡ਼ਾਂ ਬਣਾ ਕੇ ਅਜੇਤੂ ਰਿਹਾ।ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਪਾਰੀ ਸ਼ੁਰੂਆਤ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਅਤੇ ਮਯੰਕ ਅਗਰਵਾਲ ਨੇ ਕੀਤੀ। ਵਨ ਡੇ ਕ੍ਰਿਕਟ 'ਚ ਆਪਣੇ ਡੈਬਿਊ ਮੈਚ 'ਚ ਪ੍ਰਿਥਵੀ ਸ਼ਾਹ ਨੇ ਬਤੌਰ ਉਪਨਰ 20 ਦੌੜਾਂ ਦੀ ਪਾਰੀ ਖੇਡ ਆਊਟ ਹੋ ਗਿਆ। ਦੂਜਾ ਸਲਾਮੀ ਬੱਲੇਬਾਜ਼ ਮਯੰਕ ਵੀ ਸਿਰਫ 32 ਦੌੜਾਂ ਦੀ ਪਾਰੀ ਖੇਡ ਕੀਵੀ ਤੇਜ਼ ਗੇਂਦਬਾਜ਼ ਸਾਊਥੀ ਦਾ ਸ਼ਿਕਾਰ ਬਣ ਗਿਆ। ਇਸ ਮੈਚ 'ਚ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਅਤੇ ਅਈਅਰ ਨਾਲ ਮਿਲ ਕੇ ਭਾਰਤ ਦਾ ਸਕੋਰ 150 ਦੇ ਪਾਰ ਲੈ ਗਿਆ। ਇਸ ਦੌਰਾਨ ਉਸ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਅਤੇ 51 ਦੌੜਾਂ ਬਣਾ ਕੇ ਸੋਢੀ ਦੀ ਗੇਂਦ 'ਤੇ ਬੋਲਡ ਆਊਟ ਹੋ ਗਿਆ। ਟੀ-20 ਤੋਂ ਬਾਅਦ ਵਨ ਡੇ 'ਚ ਵੀ ਅਈਅਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਇਸ ਮੈਚ 'ਚ ਵੀ ਅਈਅਰ ਨੇ ਆਪਣੇ ਬੱਲੇ ਦਾ ਕਮਾਲ ਦਿਖਾਇਆ ਅਤੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ। ਇਸ ਤੋਂ ਬਾਅਦ ਉਹ 103 ਦੌੜਾਂ ਬਣਾ ਕੇ ਸਾਊਥੀ ਦੀ ਗੇਂਦ 'ਤੇ ਆਊਟ ਹੋ ਗਿਆ। ਮੱਧਕ੍ਰਮ 'ਚ ਬੱਲੇਬਾਜ਼ੀ ਕਰਨ ਆਏ ਰਾਹੁਲ ਨੇ ਵੀ ਇਸ ਮੈਚ 'ਚ ਬਿਹਤਰੀਨ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 88 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤਿਆ। ਦੂਜੇ ਪਾਸੇ ਕੇਦਾਰ ਜਾਧਵ ਵੀ ਚੰਗੀ ਲੈਅ 'ਚ ਦਿਖਾਈ ਦਿੱਤਾ ਅਤੇ ਸਿਰਫ 15 ਗੇਂਦਾਂ 'ਚ 26 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤਿਆ।
ਭਾਰਤ ਦੀ ਟੀਮ
ਪਲੇਇੰਗ ਇਲੈਵਨ - ਵਿਰਾਟ ਕੋਹਲੀ, ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਕੇਦਾਰ ਜਾਧਵ,ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ ਦੀ ਟੀਮ
ਪਲੇਇੰਗ ਇਲੈਵਨ - ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ,ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਟਾਮ ਬਲੰਡੇਲ,ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ,ਈਸ਼ ਸੋਢੀ, ਟਿਮ ਸਾਊਥੀ।