NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1

Sunday, Jan 09, 2022 - 08:29 PM (IST)

ਕ੍ਰਾਈਸਟਚਰਚ - ਸਲਾਮੀ ਬੱਲੇਬਾਜ਼ ਟਾਮ ਲਾਥਮ (ਅਜੇਤੂ 186 ਦੌੜਾਂ) ਦੋਹਰੇ ਸੈਂਕੜੇ ਦੇ ਕਰੀਬ ਪਹੁੰਚ ਗਿਆ ਹੈ ਤੇ ਉਸਦੀ ਇਸ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਤੇ ਡੇਵੋਨ ਕਾਨਵੋ (ਅਜੇਤੂ 99) ਦੇ ਨਾਲ ਉਸਦੀ ਦੂਜੇ ਵਿਕਟ ਦੇ ਲਈ 201 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ 90 ਓਵਰਾਂ ਵਿਚ ਇਕ ਵਿਕਟ 'ਤੇ 349 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਉਸਦੇ ਹੱਕ ਵਿਚ ਨਹੀਂ ਰਿਹਾ।

PunjabKesari
ਲਾਥਮ ਨੇ ਵਿਲ ਯੰਗ ਦੇ ਨਾਲ ਪਹਿਲੇ ਵਿਕਟ ਦੇ ਲਈ 148 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕੀਤੀ। ਪਹਿਲਾ ਟੈਸਟ ਜਿੱਤਣ ਵਾਲੇ ਬੰਗਾਲੇਦਸ਼ ਦੇ ਗੇਂਦਬਾਜ਼ ਪਹਿਲੇ ਦਿਨ ਵਿਕਟਾਂ ਦੇ ਲਈ ਲਗਾਤਾਰ ਸ਼ੰਘਰਸ਼ ਕਰਦੇ ਰਹੇ। ਸ਼ਰੀਫੁਲ ਇਸਲਾਮ ਨੇ ਯੰਗ ਨੂੰ ਆਊਟ ਕਰ ਬੰਗਲਾਦੇਸ਼ ਨੂੰ ਦਿਨ ਦੀ ਇਕਲੌਤੀ ਸਫਲਤਾ ਦਿਵਾਈ। ਯੰਗ ਨੇ 114 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਲਾਥਮ ਨੇ ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਕਾਨਵੇ ਦੇ ਨਾਲ ਦੌੜਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ। ਲਾਥਮ ਨੇ ਆਪਣਾ 12ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਦਿਨ ਦਾ ਖੇਡ ਖਤਮ ਹੋਣ ਤੱਕ ਲਾਥਮ 278 ਗੇਂਦਾਂ 'ਤੇ ਅਜੇਤੂ 186 ਦੌੜਾਂ ਵਿਚ 28 ਚੌਕੇ ਲਗਾ ਚੁੱਕੇ ਹਨ, ਜਦਕਿ ਉਸਦੇ ਜੋੜੀਦਾਰ ਕਾਨਵੇ 148 ਗੇਂਦਾਂ ਵਿਚ ਅਜੇਤੂ 99 ਦੌੜਾਂ 'ਚ 10 ਚੌਕੇ ਤੇ ਇਕ ਛੱਕਾ ਲਗਾ ਚੁੱਕੇ ਹਨ। ਪਹਿਲੇ ਮੈਚ ਦੇ ਹੀਰੋ ਇਬਾਦਤ ਹੁਸੈਨ ਨੂੰ ਇਸ ਪਾਰੀ ਵਿਚ 21 ਓਵਰਾਂ 'ਚ 114 ਦੌੜਾਂ 'ਤੇ ਕੋਈ ਵਿਕਟ ਹਾਸਲ ਨਹੀਂ ਹੋਇਆ। ਸ਼ਰੀਫੁਲ ਨੂੰ 18 ਓਵਰਾਂ ਵਿਚ 50 ਦੌੜਾਂ 'ਤੇ ਇਕ ਵਿਕਟ ਮਿਲਿਆ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News